ਦਿੱਲੀ-ਲੁਧਿਆਣਾ ਮਾਰਗ ਦੇ ਕੱਟ ’ਤੇ ਟਰੈਫਿਕ ਲਾਈਟਾਂ ਲਾਉਣ ਦੀ ਮੰਗ
ਗਰੀਨ ਸਿਟੀ ਕਲੋਨੀ ਅੱਗੇ ਵਾਪਰਦੇ ਨੇ ਹਾਦਸੇ
Advertisement
ਗਰੀਨ ਸਿਟੀ ਕਲੋਨੀ ਦਿੜ੍ਹਬਾ ਵਾਸੀਆਂ, ਬੈਰਸੀਆਣਾ ਗੁਰਦੁਆਰਾ ਕਮੇਟੀ ਅਤੇ ਬੈਰਸੀਆਣਾ ਚੈਰੀਟੇਬਲ ਕਮੇਟੀ ਤੋਂ ਇਲਾਵਾ ਦਿੜ੍ਹਬਾ ਵਾਸੀਆਂ ਨੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਦਿੜ੍ਹਬਾ ਵਿੱਚ ਗਰੀਨ ਸਿਟੀ ਕਲੋਨੀ ਦੇ ਸਾਹਮਣੇ ਕੱਟ ’ਤੇ ਟਰੈਫਿਕ ਲਾਈਟਾਂ ਲਾਉਣ ਦੀ ਮੰਗ ਕੀਤੀ ਹੈ। ਗਰੀਨ ਸਿਟੀ ਕਲੋਨੀ ਵਾਸੀਆਂ ਨੇ ਦੱਸਿਆ ਕਿ ਕਲੋਨੀ ਦੇ ਸਾਹਮਣੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਬਣੇ ਕੱਟ ’ਤੇ ਟਰੈਫਿਕ ਲਾਈਟਾਂ ਨਾ ਹੋਣ ਕਾਰਨ ਵਾਹਨਾਂ ਅਤੇ ਦਿੜ੍ਹਬਾ ਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਕੱਟ ਰਾਹੀਂ ਸੜਕ ਪਾਰ ਕਰਕੇ ਪਿੰਡ ਜਨਾਲ, ਢੰਡੋਲੀਕਲਾਂ ਅਤੇ ਹੋਰ ਪਿੰਡਾਂ ਦੇ ਲੋਕਾਂ ਅਤੇ ਬੱਸਾਂ, ਗੱਡੀਆਂ, ਸਕੂਲ ਵਾਹਨਾਂ ਤੋਂ ਇਲਾਵਾ, ਗੁਰਦੁਆਰਾ ਸਾਹਿਬ ਬੈਰਸੀਆਣਾ ਨੂੰ ਜਾਣ ਵਾਲੇ ਸ਼ਰਧਾਲੂਆਂ ਅਤੇ ਗਰੀਨ ਸਿਟੀ ਕਲੋਨੀ ਵਿੱਚ ਜਾਣ ਵਾਲੇ ਲੋਕਾਂ ਦਾ ਦਿਨ ਰਾਤ ਆਉਣਾ ਜਾਣਾ ਰਹਿੰਦਾ ਹੈ ਪਰ ਇੱਥੇ ਟਰੈਫਿਕ ਲਾਈਟਾਂ ਨਾ ਹੋਣ ਕਾਰਨ ਸੜਕ ਪਾਰ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਮੀ ਮਾਰਗ ਹੋਣ ਕਾਰਨ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਕੱਟ ’ਤੇ ਟਰੈਫਿਕ ਲਾਈਟਾਂ ਅਤੇ ਟਰੈਫਿਕ ਪੁਲੀਸ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ।
Advertisement
Advertisement