ਭਵਾਨੀਗੜ੍ਹ ’ਚ ਹਾਕੀ ਟਰਫ ਗਰਾਊਂਡ ਬਣਾਉਣ ਦੀ ਮੰਗ
ਹਾਕੀ ਖਿਡਾਰੀਆਂ ਅਤੇ ਵੱਖ-ਵੱਖ ਸੰਸਥਾਵਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿੱਚ ਹਾਕੀ ਦਾ ਟਰਫ ਗਰਾਊਂਡ ਬਣਾਉਣ ਦੀ ਮੰਗ ਕੀਤੀ ਹੈ। ਆਦਰਸ਼ ਸਪੋਰਟਸ ਕਲੱਬ ਦੇ ਨੁਮਾਇੰਦੇ ਅਵਤਾਰ ਸਿੰਘ ਤੂਰ, ਪੁਰਾਣੇ ਹਾਕੀ ਖਿਡਾਰੀ ਜਸਵੀਰ ਸਿੰਘ ਚਹਿਲ, ਮਨਜਿੰਦਰ ਸਿੰਘ, ਰਣਜੀਤ ਸਿੰਘ...
Advertisement
ਹਾਕੀ ਖਿਡਾਰੀਆਂ ਅਤੇ ਵੱਖ-ਵੱਖ ਸੰਸਥਾਵਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿੱਚ ਹਾਕੀ ਦਾ ਟਰਫ ਗਰਾਊਂਡ ਬਣਾਉਣ ਦੀ ਮੰਗ ਕੀਤੀ ਹੈ। ਆਦਰਸ਼ ਸਪੋਰਟਸ ਕਲੱਬ ਦੇ ਨੁਮਾਇੰਦੇ ਅਵਤਾਰ ਸਿੰਘ ਤੂਰ, ਪੁਰਾਣੇ ਹਾਕੀ ਖਿਡਾਰੀ ਜਸਵੀਰ ਸਿੰਘ ਚਹਿਲ, ਮਨਜਿੰਦਰ ਸਿੰਘ, ਰਣਜੀਤ ਸਿੰਘ ਗੁੱਡੂ, ਗੋਗੀ ਉਸਤਾਦ, ਮਾਸਟਰ ਰੰਗੀ ਸਿੰਘ, ਵਰਿੰਦਰ ਸਿੰਘ ਚੰਦ ਸਿੰਘ, ਰਘਵੀਰ ਸਿੰਘ ਬਾਜਵਾ ਅਤੇ ਹਰੀਸ਼ ਬਾਵਾ ਨੇ ਦੱਸਿਆ ਕਿ ਭਵਾਨੀਗੜ੍ਹ ਵਿੱਚ ਆਦਰਸ਼ ਕਲੱਬ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਹਾਕੀ ਦੇ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਅਤੇ ਇੱਥੋਂ ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਰਾਣੇ ਹਾਕੀ ਖਿਡਾਰੀਆਂ ਵੱਲੋਂ ਸਟੇਡੀਅਮ ਵਿੱਚ ਨਵੀਂ ਪੀੜ੍ਹੀ ਨੂੰ ਹਾਕੀ ਖੇਡਣ ਲਈ ਕੋਚਿੰਗ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਟੇਡੀਅਮ ਵਿੱਚ ਭੂਸ਼ਣ ਸ਼ਰਮਾ ਨੂੰ ਹਾਕੀ ਕੋਚ ਨਿਯੁਕਤ ਕਰਨ ਨਾਲ ਛੋਟੀ ਉਮਰ ਦੇ ਬੱਚਿਆਂ ਵਿੱਚ ਵੀ ਹਾਕੀ ਖੇਡਣ ਪ੍ਰਤੀ ਉਤਸ਼ਾਹ ਪੈਦਾ ਹੋ ਗਿਆ ਹੈ। ਖੇਡ ਪ੍ਰੇਮੀਆਂ ਸਮੇਤ ਗੌਰਮਿੰਟ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਸੁਖਦੇਵ ਸਿੰਘ ਭਵਾਨੀਗੜ੍ਹ ਅਤੇ ਚਰਨ ਸਿੰਘ ਚੋਪੜਾ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 65 ਪਿੰਡਾਂ ਦੇ ਇਸ ਸਬ ਡਿਵੀਜ਼ਨ ਪੱਧਰ ਦੇ ਸਟੇਡੀਅਮ ਵਿੱਚ ਹਾਕੀ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰੀ ਕਰਨ ਲਈ ਹਾਕੀ ਦਾ ਟਰਫ ਗਰਾਊਂਡ ਬਣਾਇਆ ਜਾਵੇ।
Advertisement
Advertisement