ਏਕਤਾ ਵਿਹਾਰ ਕਲੋਨੀ ਦੀਆਂ ਸੜਕਾਂ ਬਣਾਉਣ ਦੀ ਮੰਗ
ਇੱਥੇ ਏਕਤਾ ਵਿਹਾਰ ਕਲੋਨੀ ਵਿੱਚ ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਕਲੋਨੀ ਦੀਆਂ ਅੰਦਰੂਨੀ ਸੜਕਾਂ ਪਿਛਲੇ ਇੱਕ ਸਾਲ ਤੋਂ ਖਸਤਾ ਹਾਲ ਹਨ। ਸਥਾਨਕ ਲੋਕਾਂ ਗੌਰਵ ਗੁਪਤਾ, ਬਸੰਤ ਕੁਮਾਰ, ਸਤਿੰਦਰ ਗੋਇਲ, ਰਾਕੇਸ਼ ਸਿੰਗਲਾ, ਵਿਨੋਦ ਗਰਗ, ਸੁਰਿੰਦਰ ਜੈਨ...
Advertisement
ਇੱਥੇ ਏਕਤਾ ਵਿਹਾਰ ਕਲੋਨੀ ਵਿੱਚ ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਕਲੋਨੀ ਦੀਆਂ ਅੰਦਰੂਨੀ ਸੜਕਾਂ ਪਿਛਲੇ ਇੱਕ ਸਾਲ ਤੋਂ ਖਸਤਾ ਹਾਲ ਹਨ। ਸਥਾਨਕ ਲੋਕਾਂ ਗੌਰਵ ਗੁਪਤਾ, ਬਸੰਤ ਕੁਮਾਰ, ਸਤਿੰਦਰ ਗੋਇਲ, ਰਾਕੇਸ਼ ਸਿੰਗਲਾ, ਵਿਨੋਦ ਗਰਗ, ਸੁਰਿੰਦਰ ਜੈਨ (ਦਾਰਾ), ਸੁਨੀਲ ਕੁਮਾਰ, ਹੰਸ ਰਾਜ, ਨਰੇਸ਼ ਗੋਇਲ (ਹੈਪੀ) ਸ਼ਸ਼ੀ ਭੂਸ਼ਣ, ਮਨੀਸ਼ ਬਾਂਸਲ ਤੇ ਅਭਿਨੰਦਨ ਆਦਿ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਲਈ ਕਈ ਵਾਰ ਬੇਨਤੀ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਬਰਸਾਤ ਦੇ ਦਿਨਾਂ ਵਿੱਚ ਪੈਦਲ ਚੱਲਣ ਵਾਲਿਆਂ ਲਈ ਲੰਘਣਾ ਅਸੰਭਵ ਹੈ। ਹੁਣ ਏਕਤਾ ਵਿਹਾਰ ਕਲੋਨੀ ਧੂਰੀ ਦੇ ਵਸਨੀਕ ਆਪਣੀਆਂ ਜੇਬ੍ਹਾਂ ਵਿੱਚੋਂ ਫੰਡਾਂ ਨਾਲ ਸੜਕਾਂ ਦੀ ਮੁਰੰਮਤ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਹਲਕੇ ਦੇ ਹਾਲਾਤ ਇਹ ਹਨ ਤਾਂ ਬਾਕੀ ਹਲਕਿਆਂ ਦੀ ਹਾਲਤ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੌਰਾਨ ਉਨ੍ਹਾਂ ਕਲੋਨੀ ਦੀਆਂ ਅੰਦਰੂਨੀ ਸੜਕਾਂ ਬਣਾਉਣ ਦੀ ਮੰਗ ਕੀਤੀ ਹੈ।
Advertisement
Advertisement