ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਵਾਲਮੀਕਿ ਸਮਾਜ ਨਾਲ ਸਬੰਧਤ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੀ ਅਹਿਮ ਮੀਟਿੰਗ ਸਥਾਨਕ ਡਾ. ਅੰਬੇਡਕਰ ਕਮਿਊਨਿਟੀ ਹਾਲ ਵਿੱਚ ਹੋਈ, ਜਿਸ ਵਿਚ ਬੀਤੇ ਦਿਨੀਂ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਇੱਕ ਡੇਰੇ ਨਾਲ ਸਬੰਧਿਤ ਸੰਤਾਂ ਵੱਲੋਂ ਹਥਿਆਰਾਂ ਸਣੇ ਦਾਖ਼ਲ ਹੋ ਕੇ ਅਤੇ ਧਾਰਮਿਕ ਵਿਰੋਧੀ ਗਤੀਵਿਧੀ ਨਾਲ ਪਵਿੱਤਰ ਸਥਾਨ ਦੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ।
ਮੀਟਿੰਗ ਦੌਰਾਨ ਵੀਰ ਵਿਜੇ ਲੰਕੇਸ਼ ਅਤੇ ਵੀਰ ਵਿੱਕੀ ਪਰੋਚਾ ਨੇ ਦੱਸਿਆ ਕਿ ਬੀਤੀ 27 ਅਕਤੂਬਰ ਨੂੰ ਨਾਥ ਡੇਰੇ ਦੇ ਸੰਤਾਂ ਨੇ ਹਥਿਆਰਾਂ ਸਣੇ ਦਾਖਲ ਹੋ ਕੇ ਅਤੇ ਪ੍ਰਤਿਮ ’ਤੇ ਚੜ੍ਹ ਕੇ ਲਲਕਾਰੇ ਮਾਰੇ ਅਤੇ ਸਮਾਜ ਦੀ ਸਹਿਮਤੀ ਬਗੈਰ ਨਾਥ ਡੇਰੇ ਦਾ ਝੰਡਾ ਲਗਾਇਆ ਗਿਆ। ਅਜਿਹੀ ਧਾਰਮਿਕ ਵਿਰੋਧੀ ਗਤੀਵਿਧੀ ਕਰਕੇ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਗਈ ਜਿਸ ਨਾਲ ਵਾਲਮੀਕਿ ਸਮਾਜ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਵਾਲਮੀਕਿ ਸਮਾਜ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ ’ਤੇ ਬੇਅਦਬੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਗੁੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਪੰਜਾਬ ਬੰਦ ਕਰਨ ਦੀ ਵੀ ਚਿਤਾਵਨੀ ਦਿੱਤੀ। ਇਸ ਮੌਕੇ ਰੂਬਲ ਅਛੂਤ, ਸੱਤਪਾਲ ਧਾਲੀਵਾਲ, ਨਰੇਸ਼ ਬਬਰੀਕ, ਲੈਫੀਯ ਦਰਸ਼ਨ ਸਿੰਘ, ਸ਼ਸ਼ੀ ਚਵਾਰੀਆ, ਸ਼ਕਤੀਜੀਤ ਸਿੰਘ, ਰਾਜੇਸ਼ ਅਟਵਾਲ, ਦਪਿੰਦਰ ਟਿਵਾਣਾ, ਰਵਿੰਦਰ ਰਾਜਨ, ਦਿਨੇਸ਼ ਪਰੋਚਾ, ਰਵੀ ਰਾਣਾ, ਰਵੀ ਡੀਲੋਡ, ਸੋਨੀ ਲੱਡੀ, ਅਮਨਦੀਪ ਮਲਿਕ, ਜੋਨੀ ਲੰਕੇਸ਼, ਸੁੰਦਰ ਪਾਲ, ਸੁਖਵਿੰਦਰ ਸਿੰਘ ਗੋਸਾ, ਵਿਨੋਦ ਚੰਡਾਲ, ਵੀਰ ਇਕਲਵੀਆ, ਅਮਿਤ ਕੁਮਾਰ, ਗਰੀਬਾ, ਮਹੀਪਾਲ ਬੁੰਬਕ, ਮਿੱਠੂ ਵਿਰਲਾ, ਨਰੇਸ਼ ਕੁਮਾਰ, ਸਮਿਤ ਬੁੰਬਕ, ਦੀਪਕ ਥੋਰੀ, ਆਕਾਸ਼ ਭਿੰਡੀ, ਦਿਨੇਸ਼ ਕੁਮਾਰ, ਲਵਨ ਲੰਕੇਸ਼, ਸਚਿਨ ਅਟਵਾਲ, ਵਿਜੇ ਕੁਮਾਰ ਅਤੇ ਰੋਹਿਨ ਕੁਮਾਰ ਹਾਜ਼ਰ ਸਨ।
