ਸ਼ਹੀਦ ਗਦਰੀ ਗੁਲਾਬ ਕੌਰ ਬਖਸ਼ੀਵਾਲਾ ਦੀ ਬਰਸੀ 29 ਨੂੰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼ਹੀਦ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਦਾ ਸ਼ਹੀਦੀ ਦਿਹਾੜਾ ਬਖਸ਼ੀਵਾਲਾ ਦੀ ਅਨਾਜ ਮੰਡੀ ਵਿੱਚ 23 ਨਵੰਬਰ ਨੂੰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀ ਗੁਲਾਬ ਕੌਰ ਦਾ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਸੀ ਜਦੋਂ ਗਦਰੀ ਬਾਬਿਆਂ ਦਾ ਜਥਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਅਮਰੀਕਾ ਵਿੱਚ ਦੇਸ਼ ਆਜ਼ਾਦ ਕਰਵਾਉਣਾ ਲਈ ਚੱਲਿਆ ਤਾਂ ਇਨ੍ਹਾਂ ਗਦਰੀ ਬਾਬਿਆਂ ਵਿੱਚ ਸਿਰਫ ਇੱਕ ਔਰਤ ਸੀ। ਇਕੱਲੀ ਗੁਲਾਬ ਕੌਰ ਦੋ ਤੋਂ ਢਾਈ ਸੌ ਵਿਅਕਤੀਆਂ ਦੀ ਰੋਟੀ ਆਪ ਤਿਆਰ ਕਰਦੀ ਸੀ। ਇਸ ਬਰਸੀ ਸਮਾਗਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਛੇ ਤੋਂ ਸੱਤ ਜ਼ਿਲ੍ਹੇ ਸ਼ਾਮਿਲ ਹੋਣਗੇ। ਇਸ ਮੌਕੇ ਗਦਰੀ ਗੁਲਾਬ ਦੇ ਸਬੰਧ ਵਿੱਚ ਸਤਪਾਲ ਬੰਗਾ ਦੀ ਟੀਮ ਵਿੱਚੋਂ ਇਨਕਲਾਬੀ ਨਾਟਕ ਖੇਡੇ ਜਾਣਗੇ ਅਤੇ ਇਨਕਲਾਬੀ ਗੀਤ ਸੰਗੀਤ ਹੋਵੇਗਾ। ਇਸ ਮੌਕੇ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ ਬਲਾਕ ਪ੍ਰੈੱਸ ਸਕੱਤਰ ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੌਲੇਵਾਲ, ਗੁਰਤੇਜ ਸਿੰਘ ਮੇਦੇਵਾਸ, ਜੀਤ ਸਿੰਘ ਗੰਡੂਆਂ, ਬਲਜੀਤ ਸਿੰਘ ਮਾਡਲ ਟਾਊਨ ਅਤੇ ਸਮੂਹ ਪਿੰਡ ਇਕਾਈ ਹਾਜ਼ਰ ਸਨ।
