ਡਕਾਲਾ ਸੂਕਲ ਨੂੰ ਰੋਬੋਟਿਕ ਕਿੱਟ ਮਿਲੀ
ਵਰਲਡ ਰੋਬੋਟ ਓਲੰਪਿਆਡ ਇੰਡੀਆ (ਡਬਲਿਊ ਆਰ ਓ) ਮੁਕਾਬਲੇ ਵਿੱਚ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਰਿਹਾਨ ਮਹੁੰਮਦ, ਜਸਪ੍ਰੀਤ ਸਿੰਘ ਅਤੇ ਕੋਚ ਅਧਿਆਪਕ ਦਲਬੀਰ ਸਿੰਘ ਦੀ ਟੀਮ ਨੇ ਭਾਗ ਲਿਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਲਈ ਰੋਬੋਟਿਕ ਕਿੱਟ ਹਾਸਲ...
Advertisement
ਵਰਲਡ ਰੋਬੋਟ ਓਲੰਪਿਆਡ ਇੰਡੀਆ (ਡਬਲਿਊ ਆਰ ਓ) ਮੁਕਾਬਲੇ ਵਿੱਚ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਰਿਹਾਨ ਮਹੁੰਮਦ, ਜਸਪ੍ਰੀਤ ਸਿੰਘ ਅਤੇ ਕੋਚ ਅਧਿਆਪਕ ਦਲਬੀਰ ਸਿੰਘ ਦੀ ਟੀਮ ਨੇ ਭਾਗ ਲਿਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਲਈ ਰੋਬੋਟਿਕ ਕਿੱਟ ਹਾਸਲ ਕੀਤੀ। ਇਸ ਸਕੂਲ ਵਿੱਚ ਰੋਬੋਟਿਕਸ ਦੀ ਸ਼ੁਰੂਆਤ ਅਮਰੀਕਨ ਇੰਡੀਆ ਫਾਊਂਡੇਸ਼ਨ (ਏ ਆਈ ਐੱਫ) ਦੀ ਸਹਾਇਤਾ ਨਾਲ ਹੋਈ ਸੀ। ਇਸ ਫਾਊਂਡੇਸ਼ਨ ਵੱਲੋਂ ਰੋਬੋਟਿਕਸ ਦਾ ਸਾਮਾਨ ਦਿੱਤਾ ਗਿਆ। ਪ੍ਰਿੰਸੀਪਲ ਸੀਮਾ ਰਾਣੀ ਨੇ ਦੱਸਿਆ ਕਿ ਸਕੂਲ ਅਧਿਆਪਕ ਦਲਬੀਰ ਸਿੰਘ ਕੰਪਿਊਟਰ ਅਧਿਆਪਕ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਕਈ ਨਵੇਂ ਤੇ ਅਨੋਖੇ ਰੋਬੋਟਿਕ ਮਾਡਲ ਤਿਆਰ ਕੀਤੇ ਹਨ।
Advertisement
Advertisement
