ਕਿਸਾਨ ਵਿਰੋਧੀ ਨੀਤੀਆਂ ਦੀ ਆਲੋਚਨਾ
ਬੀ ਕੇ ਯੂ ਆਜ਼ਾਦ ਲਹਿਰਾਗਾਗਾ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਗੁਰਦੁਆਰਾ ਭਗਤ ਧੰਨਾ ਲਹਿਰਾ ਵਿੱਚ ਹੋਈ। ਬੁਲਾਰਿਆਂ ਨੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਦਾ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ, ਕਿਸਾਨਾਂ ਨੂੰ ਥਾਣਿਆਂ...
Advertisement
ਬੀ ਕੇ ਯੂ ਆਜ਼ਾਦ ਲਹਿਰਾਗਾਗਾ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਗੁਰਦੁਆਰਾ ਭਗਤ ਧੰਨਾ ਲਹਿਰਾ ਵਿੱਚ ਹੋਈ। ਬੁਲਾਰਿਆਂ ਨੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਦਾ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ, ਕਿਸਾਨਾਂ ਨੂੰ ਥਾਣਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਤੇ ਜਬਰੀ ਪਰਚੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਕਿਸਾਨ ਪਹਿਲਾਂ ਹੀ ਘਾਟਾ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਸ਼ੌਕ ਨਹੀਂ ਮਜਬੂਰੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਝੂਠੇ ਵਾਅਦੇ ਕਰਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 80 ਫੀਸਦੀ ਕਿਸਾਨ ਮੁਫ਼ਤ ਬੀਜ ਉਡੀਕਦੇ ਰਹੇ, ਜਦੋਂ ਕਿ ਬਿਜਾਈ ਦਾ ਸਮਾਂ ਲੰਘਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮੁਆਵਜ਼ਾ ਦੇਣ ਦਾ ਵਾਅਦਾ ਵੀ ਨਹੀਂ ਨਿਭਾਇਆ। ਮੀਟਿੰਗ ਵਿੱਚ ਬਲਾਕ ਆਗੂ ਬੱਬੂ ਮੂਨਕ, ਦਰਸ਼ਨ ਸੰਗਤਪੁਰਾ, ਪਰਗਟ ਸਿੰਘ ਚੋਟੀਆਂ, ਲਾਭ ਚੋਟੀਆਂ, ਕਾਲੂ ਚੂਲੜ, ਬਲਕਾਰ ਬੱਲਰਾ, ਟੋਨੀ ਪਸ਼ੌਰ, ਪਾਲਾ ਪਸ਼ੌਰ, ਦਰਸ਼ਨ ਗੋਬਿੰਦਗੜ੍ਹ, ਬੇਅੰਤ ਗੋਬਿੰਦਗੜ੍ਹ, ਜੀਤ ਸਿੰਘ ਸੇਖੋਵਾਸ, ਕਰਨੈਲ ਕੌਰ ਹਰਿਆਊ, ਜਸਮੇਲ ਕੌਰ ਹਰਿਆਊ, ਭੂਰੋ ਕੌਰ ਹਰਿਆਊ, ਦਲੀਪ ਸਿੰਘ ਅਤੇ ਧਰਮਜੀਤ ਸਿੰਘ ਹਰਿਆਊ ਹਾਜ਼ਰ ਸਨ।
Advertisement
Advertisement
