ਅਦਾਲਤੀ ਭਗੌੜਾ ਗ੍ਰਿਫ਼ਤਾਰ
ਖੇਤਰੀ ਪ੍ਰਤੀਨਿਧਧੂਰੀ, 26 ਦਸੰਬਰ ਧੂਰੀ ਦੀ ਸਦਰ ਪੁਲੀਸ ਨੇ ਸਥਾਨਕ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਦਰ ਪੁਲੀਸ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਰਣਜੀਤ ਸਿੰਘ ਬਿੱਟੂ ਪਿੰਡ ਪਲਾਸੌਰ...
Advertisement
ਖੇਤਰੀ ਪ੍ਰਤੀਨਿਧਧੂਰੀ, 26 ਦਸੰਬਰ
ਧੂਰੀ ਦੀ ਸਦਰ ਪੁਲੀਸ ਨੇ ਸਥਾਨਕ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਦਰ ਪੁਲੀਸ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਰਣਜੀਤ ਸਿੰਘ ਬਿੱਟੂ ਪਿੰਡ ਪਲਾਸੌਰ ਨੂੰ ਧੂਰੀ ਦੀ ਅਦਾਲਤ ਵੱਲੋਂ ਇੱਕ ਮੁਕੱਦਮੇ ਵਿੱਚ ਭਗੌੜਾ ਐਲਾਨਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਤਲਾਹ ਮਿਲਣ ’ਤੇ ਮੁਲਜ਼ਮ ਨੂੰ ਉਸ ਦੇ ਪਿੰਡ ਵਿੱਚੋਂ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਭਲਵਾਨ ਚੌਕੀ ਇੰਚਾਰਜ ਬਲਕੌਰ ਸਿੰਘ ਵੀ ਹਾਜ਼ਰ ਸਨ।
Advertisement
Advertisement
