ਘਨੌਰੀ ਕਲਾਂ-ਘਨੌਰੀ ਖੁਰਦ ਸੜਕ ਬਣਨੀ ਸ਼ੁਰੂ
2.37 ਕਰੋੜ ਨਾਲ ਬਣਾਈ ਜਾਵੇਗੀ 18 ਫੁੱਟ ਚੌਡ਼ੀ ਸਡ਼ਕ: ਦਲਵੀਰ ਢਿੱਲੋਂ
Advertisement
ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਅੱਜ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ਦੇ ਐੱਸਬੀਆਈ ਬੈਂਕ ਨੇੜੇ ਘਨੌਰੀ ਕਲਾਂ ਤੋਂ ਘਨੌਰੀ ਖੁਰਦ ਤੱਕ 4.80 ਕਿੱਲੋਮੀਟਰ ਤੱਕ 18 ਫੁੱਟੀ ਬਣਨ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ 2.37 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਕਰ ਕੇ ਬਣਾਈ ਜਾ ਰਹੀ ਇਸ ਸੜਕ ਨੂੰ ਬਣਾਉਣ ਲਈ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸਿਹਤ ਤੇ ਸਿੱਖਿਆ ’ਤੇ ਉਚੇਚਾ ਧਿਆਨ ਦੇ ਕੇ ਅਜਿਹੇ ਪ੍ਰਮੁੱਖ ਖੇਤਰਾਂ ’ਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ ਉੱਥੇ ਮੁੱਖ ਮੰਤਰੀ ਦੇ ਹਲਕੇ ਦੀਆਂ ਤਕਰੀਬਨ ਹਰ ਪਿੰਡ ਵਿੱਚ ਸੜਕਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਉਨ੍ਹਾਂ ਪਾਰਟੀ ਦੇ ਆਗੂ ਵਰਕਰਾਂ ਅਤੇ ਖਾਸ ਤੌਰ ’ਤੇ ਯੂਥ ਆਗੂਆਂ ਨੂੰ ਪਾਰਟੀ ਦੇ ਲੋਕ-ਪੱਖੀ ਕਾਰਜਾਂ ਦਾ ਪ੍ਰਚਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ, ਪਿੰਡ ਇਕਾਈ ਦੇ ਸਕੱਤਰ ਗੁਰਮੇਲ ਸਿੰਘ ਗੇਲਾ, ਸਰਪੰਚ ਅਮ੍ਰਿਤਪਾਲ ਸਿੰਘ ਘਨੌਰੀ, ਸਰਪੰਚ ਗਗਨਦੀਪ ਸਿੰਘ ਘਨੌਰੀ ਖੁਰਦ, ਮੀਡੀਆ ਵਿੰਗ ਦੇ ਆਗੂ ਅਮਨ ਖਾਂ, ਯੂਥ ਆਗੂ ਚਰਨਜੀਤ ਸਿੰਘ ਕਾਲੋਂ, ਸਾਬਕਾ ਚੇਅਰਮੈਨ ਰਤਿੰਦਰ ਰਤਨ ਤੇ ਮਨਪ੍ਰੀਤ ਢਿੱਲੋਂ ਆਦਿ ਹਾਜ਼ਰ ਸਨ।
Advertisement
Advertisement