ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਈ ਐੱਸ ਆਈ ਹਸਪਤਾਲ ਦੀ ਉਸਾਰੀ ਛੇਤੀ ਸ਼ੁਰੂ ਹੋਵੇਗੀ: ਡੀ ਸੀ

ਮਾਲੇਰਕੋਟਲਾ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਬਣਾਇਆ ਜਾਣ ਵਾਲਾ 150 ਬਿਸਤਰਿਆਂ ਵਾਲਾ ਆਧੁਨਿਕ ਈ.ਐੱਸ.ਆਈ ਹਸਪਤਾਲ ਸਿਹਤ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੇ ਦੱਸਿਆ ਕਿ ਇਸ ਹਸਪਤਾਲ ਲਈ 7.81 ਏਕੜ ਬਾਬਤ ਰਕਮ...
Advertisement

ਮਾਲੇਰਕੋਟਲਾ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਬਣਾਇਆ ਜਾਣ ਵਾਲਾ 150 ਬਿਸਤਰਿਆਂ ਵਾਲਾ ਆਧੁਨਿਕ ਈ.ਐੱਸ.ਆਈ ਹਸਪਤਾਲ ਸਿਹਤ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੇ ਦੱਸਿਆ ਕਿ ਇਸ ਹਸਪਤਾਲ ਲਈ 7.81 ਏਕੜ ਬਾਬਤ ਰਕਮ 9 ਕਰੋੜ 60 ਲੱਖ 49 ਹਜ਼ਾਰ 800 ਰੁਪਏ ਦੀ ਡਿਫੈਂਸ ਲੈਂਡ ਕਰਮਚਾਰੀ ਰਾਜ ਬੀਮਾ ਨਿਗਮ ਨੂੰ ਹਸਪਤਾਲ ਦੀ ਉਸਾਰੀ ਲਈ ਟਰਾਂਸਫਰ ਕਰ ਦਿੱਤੀ ਗਈ ਅਤੇ ਹੁਣ ਜਲਦੀ ਹੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਤਿੜਕੇ ਨੇ ਕਿਹਾ ਕਿ ਇਹ ਈ.ਐਸ.ਆਈ ਹਸਪਤਾਲ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਖੇਤਰ ਦੇ ਹਜ਼ਾਰਾਂ ਪਰਿਵਾਰਾਂ ਲਈ ਉਮੀਦ ਅਤੇ ਸੁਖਾਲੇ ਜੀਵਨ ਦਾ ਪ੍ਰਤੀਕ ਹੋਵੇਗਾ।

Advertisement
Advertisement
Show comments