ਹਲਕਾ ਇੰਚਾਰਜ ਚੌਹਾਨ ਵੱਲੋਂ ਮਾਨ ਦਲ ਤੋਂ ਅਸਤੀਫ਼ਾ
ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੰਚਾਰਜ ਹਾਜ਼ੀ ਮੁਹੰਮਦ ਅਨਵਰ ਬਿੱਟੂ ਚੌਹਾਨ ਨੇ ਅੱਜ ਮਾਨ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਅਸਤੀਫ਼ੇ ਵਿੱਚ ਹਾਜ਼ੀ ਬਿੱਟੂ ਚੌਹਾਨ ਨੇ ਅਸਤੀਫ਼ੇ ਦਾ ਕਾਰਨ ਘਰੇਲੂ ਤੇ ਕਾਰੋਬਾਰੀ ਰੁਝੇਵਿਆਂ ਕਾਰਨ...
Advertisement
ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੰਚਾਰਜ ਹਾਜ਼ੀ ਮੁਹੰਮਦ ਅਨਵਰ ਬਿੱਟੂ ਚੌਹਾਨ ਨੇ ਅੱਜ ਮਾਨ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਅਸਤੀਫ਼ੇ ਵਿੱਚ ਹਾਜ਼ੀ ਬਿੱਟੂ ਚੌਹਾਨ ਨੇ ਅਸਤੀਫ਼ੇ ਦਾ ਕਾਰਨ ਘਰੇਲੂ ਤੇ ਕਾਰੋਬਾਰੀ ਰੁਝੇਵਿਆਂ ਕਾਰਨ ਪਾਰਟੀ ਲਈ ਵਕਤ ਦੀ ਕਮੀ ਦੱਸਿਆ ਹੈ। ਹਾਜੀ ਚੌਹਾਨ ਨੂੰ 27 ਅਪਰੈਲ 2024 ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਲਕਾ ਮਾਲੇਰਕੋਟਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਸ ਸਬੰਧੀ ਸੰਪਰਕ ਕਰਨ ’ਤੇ ਹਾਜੀ ਬਿੱਟੂ ਚੌਹਾਨ ਨੇ ਦੱਸਿਆ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਸਮਰਪਿਤ ਹਨ ਅਤੇ ਉਹ ਅਗਲੇ ਦਿਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਬਾਰੇ ਸੋਚ ਰਹੇ ਹਨ।
Advertisement
Advertisement