ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਵੱਲੋਂ ‘ਆਪ’ ਖ਼ਿਲਾਫ਼ ਮੁਜ਼ਾਹਰਾ

ਇੱਥੇ ਬਠਿੰਡਾ-ਜ਼ੀਰਕਪੁਕ ਨੈਸ਼ਨਲ ਹਾਈਵੇਅ ’ਤੇ ਸਥਿਤ ਅਨਾਜ ਮੰਡੀ ਵਾਲੇ ਕੱਟ ’ਤੇ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ...
ਭਵਾਨੀਗੜ੍ਹ ਵਿੱਚ ਮਨੀਸ਼ ਸਿਸੋਦੀਆ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਆਗੂ।
Advertisement

ਇੱਥੇ ਬਠਿੰਡਾ-ਜ਼ੀਰਕਪੁਕ ਨੈਸ਼ਨਲ ਹਾਈਵੇਅ ’ਤੇ ਸਥਿਤ ਅਨਾਜ ਮੰਡੀ ਵਾਲੇ ਕੱਟ ’ਤੇ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਜਗਤਾਰ ਸਿੰਘ ਨਮਾਦਾ, ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਕੰਧੋਲਾ, ਮਹਿਲਾ ਆਗੂ ਚਰਨਜੀਤ ਕੌਰ ਮਡਾਹੜ, ਬਲਵਿੰਦਰ ਸਿੰਘ ਘਾਬਦੀਆ, ਰਾਮ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਸੋਢੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਵਰਤੀ ਗਈ ਗੈਰਸੰਵਿਧਾਨਕ ਅਤੇ ਅਸੱਭਿਅਕ ਭਾਸ਼ਾ ਨੇ ਹਰ ਪੰਜਾਬੀ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੇ ਧਾੜਵੀਆਂ ਨੂੰ ਬਖਸ਼ਿਆ ਨਹੀਂ ਅਤੇ ‘ਆਪ’ ਨੂੰ ਵੀ ਇਸ ਘਟੀਆ ਹਰਕਤ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਸਾਹਬ ਸਿੰਘ ਭੜੋ, ਸੁਰਿੰਦਰ ਕੁਮਾਰ ਸ਼ਰਮਾ, ਕੁਲਦੀਪ ਸਿੰਘ ਸਾਰੋਂ, ਗੁਰਤੇਜ ਸਿੰਘ ਤੇ ਹਰਦੀਪ ਸਿੰਘ ਤੂਰ ਆਦਿ ਵੀ ਹਾਜ਼ਰ ਸਨ।

ਪੰਜਾਬ ਦੇ ਲੋਕਾਂ ਤੋਂ ਮੁੁਆਫ਼ੀ ਮੰਗਣ ਸਿਸੋਦੀਆ: ਸੇਖੋਂ

Advertisement

ਸੰਗਰੂਰ (ਗੁਰਦੀਪ ਸਿੰਘ ਲਾਲੀ): ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਪੰਜਾਬ ਦੀ ਸਮਾਜਿਕ ਤੇ ਆਰਥਿਕਤਾ ਦੇ ਤਾਣੇ-ਬਾਣੇ ਨੂੰ ਤੋੜਨ ਵਾਲਾ ਕਰਾਰ ਦਿੱਤਾ। ਇਸ ਬਿਆਨ ਦਾ ਮਤਲਬ ਹੈ ਕਿ ਇਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਹੀਲਾ ਵਰਤਣਗੇ। ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਕਾਮਰੇਡ ਸੇਖੋਂ ਸਥਾਨਕ ਚਮਨ ਭਵਨ ਵਿੱਚ ਸੰਗਰੂਰ ਜ਼ੋਨ ਦੇ ਬਰਾਂਚ ਸਕੱਤਰਾਂ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦੇ ਸਿਖਲਾਈ ਕੈਂਪ ’ਚ ਸ਼ਾਮਲ ਹੋਣ ਲਈ ਪੁੱਜੇ ਸਨ। ਇਸ ਮੌਕੇ ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀਪੀਆਈ (ਐੱਮ) ਸੰਗਰੂਰ, ਕਾਮਰੇਡ ਜਤਿੰਦਰ ਪਾਲ ਸਿੰਘ ਸੂਬਾ ਸਕੱਤਰੇਤ ਮੈਂਬਰ ਅਤੇ ਕਾਮਰੇਡ ਅਬਦੁਲ ਸਤਾਰ ਜਲ੍ਹਿਾ ਸਕੱਤਰ ਮਲੇਰਕੋਟਲਾ ਵੀ ਮੌਜੂਦ ਸਨ। ਕਾਮਰੇਡ ਸੇਖੋਂ ਨੇ ਕਿਹਾ ਕਿ ਸਿਸੋਦੀਆ ਦੇ ਬਿਆਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੀ ਸੀਪੀਆਈ (ਐਮ) ਸਖਤ ਆਲੋਚਨਾ ਕਰਦੀ ਹੈ ਅਤੇ ਇਸ ਬਿਆਨ ਬਦਲੇ ਆਮ ਆਦਮੀ ਪਾਰਟੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸਿਸੋਦੀਆ ਇਹ ਬਿਆਨ ਦੇ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਮਣੇ ਬੈਠੇ ਹੱਸ ਰਹੇ ਸਨ ਜਦੋਂ ਕਿ ਉਨ੍ਹਾਂ ਨੂੰ ਤੁਰੰਤ ਸਿਸੋਦੀਆ ਨੂੰ ਅਜਿਹੀ ਬਿਆਨਬਾਜ਼ੀ ਤੋਂ ਰੋਕਣਾ ਚਾਹੀਦਾ ਸੀ ਕਿਉਕਿ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨ੍ਹਾਂ ਦੀਆਂ ਸਾਜਿਸ਼ਾਂ ਨੂੰ ਸਮਝਣ ਅਤੇ 2027 ਦੀਆਂ ਚੋਣਾਂ ਵਿਚ ਇਨ੍ਹਾਂ ਨੂੰ ਸਬਕ ਸਿਖਾਉਣ। ਇਸ ਮੌਕੇ ਕਾਮਰੇਡ ਜੋਗਾ ਸਿੰਘ ਉਪੱਲੀ, ਅਜਮੇਰ ਸਿੰਘ, ਜੋਗਿੰਦਰ ਸਿੰਘ ਵੱਧਣ, ਸਤਿੰਦਰ ਪਾਲ ਸਿੰਘ ਭਵਾਨੀਗੜ੍ਹ, ਨਛੱਤਰ ਸਿੰਘ ਗੰਢੂਆਂ, ਹਰਮੇਸ਼ ਕੌਰ ਰਾਇ ਸਿੰਘ ਵਾਲਾ, ਹਰਬੰਸ ਸਿੰਘ ਨਮੋਲ, ਗੁਰਮੀਤ ਸਿੰਘ ਬਲਿਆਲ, ਪਰਮਜੀਤ ਕੌਰ ਭੱਟੀਵਾਲ ਕਲਾ, ਰਜਿੰਦਰ ਸਿੰਘ ਕਾਹਨੇਕੇ, ਛੋਟਾ ਸਿੰਘ ਧਨੌਲਾ, ਬਲਵੀਰ ਸਿੰਘ ਹੰਡਿਆਇਆ ਤੇ ਰਛਪਾਲ ਸਿੰਘ ਮਹੋਲੀ ਆਦਿ ਹਾਜ਼ਰ ਸਨ।

Advertisement