ਕਾਂਗਰਸ ਵੱਲੋਂ ‘ਸੰਗਠਨ ਸਿਰਜਣ ਅਭਿਆਨ’ ਮੁਲਤਵੀ
ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀ ਨਿਯੁਕਤੀ ਲਈ ਪੰਜਾਬ ਵਿੱਚ ਵਿੱਢਿਆ ‘ਸੰਗਠਨ ਸਿਰਜਣ ਅਭਿਆਨ’ ਹੜ੍ਹਾਂ ਕਾਰਨ 7 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕਾਂਗਰਸ ਕਮੇਟੀ ਦੇ ਜ਼ਿਲ੍ਹਾ ਮਾਲੇਰਕੋਟਲਾ ਲਈ ਨਿਯੁਕਤ ਅਬਜ਼ਰਵਰ ਵਰਿੰਦਰ ਸਿੰਘ ਰਠੌਰ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਕਾਂਗਰਸ ਵੱਲੋਂ ਇਸ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਾਬਕਾ ਮੰਤਰੀ ਬੀਬੀ ਰਜ਼ੀਆ ਸੁਲਤਾਨਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਤੇ ਹਲਕਾ ਅਮਰਗੜ੍ਹ ਇੰਚਾਰਜ ਸੁਮਿਤ ਮਾਨ ਆਦਿ ਮੌਜੂਦ ਸਨ। ਸ੍ਰੀ ਰਾਠੌਰ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਦੇ ਦੋਵੇਂ ਹਲਕਿਆਂ ਅਮਰਗੜ੍ਹ ਤੇ ਮਾਲੇਰਕੋਟਲਾ ਦੇ ਇੰਚਾਰਜਾਂ, ਕਾਂਗਰਸੀ ਆਗੂਆਂ ਤੇ ਹੋਰ ਵਰਕਰਾਂ ਦੀ ਸਲਾਹ ਨਾਲ ਇੱਕ ਪੈਨਲ ਤਿਆਰ ਕਰ ਕੇ ਕਾਂਗਰਸ ਹਾਈਕਮਾਂਡ ਨੂੰ ਭੇਜਿਆ ਜਾਵੇਗਾ, ਜਿਸ ’ਚੋਂ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਵੱਲੋਂ ਨਾਮ ਨਾ ਲਏ ਜਾਣ ਤੋਂ ਖਫ਼ਾ ਹੋਏ ਖੰਗੂੜਾ
Advertisementਮੀਟਿੰਗ ਦੌਰਾਨ ਸਵਾਗਤੀ ਭਾਸ਼ਣ ਦੇ ਰਹੇ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹਥਨ ਵੱਲੋਂ ਸੰਬੋਧਨੀ ਸ਼ਬਦਾਂ ਵਿਚ ਆਪਣਾ ਨਾਂ ਨਾ ਲੈਣ ਤੋਂ ਸਾਬਕਾ ਵਿਧਾਇਕ ਜੱਸੀ ਖੰਗੂੜਾ ਔਖੇ ਹੋ ਗਏ। ਪ੍ਰਧਾਨ ਨੇ ਸਥਾਨਕ ਆਗੂਆਂ ਵਿੱਚ ਸ਼ਾਮਲ ਹਲਕਾ ਅਮਰਗੜ੍ਹ ਦੇ ਇੰਚਾਰਜ ਸੁਮਿਤ ਮਾਨ ਅਤੇ ਓਵਰਸੀਜ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਸਮੇਤ ਹੋਰ ਆਗੂਆਂ ਦੇ ਨਾਂ ਤਾਂ ਪ੍ਰਮੁੱਖਤਾ ਨਾਲ ਲਏ ਪਰ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਟਿਕਟ ’ਤੇ ਦਾਅਵਾ ਕਰ ਰਹੇ ਜੱਸੀ ਖੰਗੂੜਾ ਦਾ ਨਾਂ ਨਹੀਂ ਲਿਆ। ਇਸ ਤੋਂ ਪਹਿਲਾਂ ਕਿ ਮਾਮਲਾ ਵਧ ਜਾਂਦਾ ਪਾਰਟੀ ਅਬਜ਼ਰਵਰ ਰਾਠੌਰ ਨੇ ਮਾਈਕ ਆਪ ਸੰਭਾਲ ਲਿਆ।