ਧੂਰੀ ’ਚ ਕਾਂਗਰਸ ਵੱਲੋਂ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਸ਼ੁਰੂ
ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਧੂਰੀ ਵਿੱਚ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਦਫ਼ਤਰ ਵਿੱਚ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਗੋਲਡੀ ਨੇ ਕਿਹਾ ਕਿ ਕੇਂਦਰ ਸਰਕਾਰ ਵੋਟ ਚੋਰੀ ਕਰਕੇ ਦੇਸ਼ ਅੰਦਰ ਰਾਜ ਕਰਦੀ ਆ ਰਹੀ ਹੈ ਪਰ ਹੁਣ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਜਾਗਰੂਕ ਕਰ ਦਿੱਤਾ ਹੈ ਕਿ ਭਾਜਪਾ ਵੋਟਾਂ ਦੀ ਚੋਰੀ ਕਰਕੇ ਸੱਤਾ ਦਾ ਆਨੰਦ ਮਾਣ ਰਹੀ ਹੈ।
ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਹਰ ਫਰੰਟ ’ਤੇ ਫੇਲ੍ਹ ਦੱਸਿਆ। ਇਸ ਮੌਕੇ ਹੰਸ ਰਾਜ ਗੁਪਤਾ, ਇੰਦਰਪਾਲ ਸਿੰਘ ਗੋਲਡੀ, ਹਨੀ ਤੂਰ, ਤਾਰਾ ਬੇਨੜਾ, ਕੌਂਸਲਰ ਦਰਸ਼ਨ ਦਰਸੀ, ਕੌਂਸਲਰ ਮਹਾਵੀਰ ਤੇ ਕੌਂਸਲਰ ਰਾਜੀਵ ਚੌਧਰੀ ਹਾਜ਼ਰ ਸਨ।
ਇਸੇ ਤਹਿਤ ਵੋਟ ਚੋਰ ਗੱਦੀ ਛੋੜ ਮੁਹਿੰਮ ਦੀ ਦੂਸਰੀ ਮੀਟਿੰਗ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਨੇ ਆਪਣੇ ਦਫਤਰ ਵਿੱਚ ਕੀਤੀ ਗਈ। ਉਨ੍ਹਾਂ ਕਿਹਾ ਇਹ ਮੁਹਿੰਮ ਦੇਸ਼ ਦੇ ਕੋਨੇ ਕੋਨੇ ਵਿੱਚ ਵਿੱਚ ਪਹੁੰਚਦੀ ਕੀਤੀ ਜਾਵੇਗੀ। ਉਨ੍ਹਾਂ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਵੋਟ ਚੋਰੀ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਤੀਸ਼ ਕੁਮਾਰ ਸਣੇ ਹੋਰ ਆਗੂ ਹਾਜ਼ਰ ਸਨ।