ਪੈਨਸ਼ਨਰਾਂ ਦੀਆਂ ਮੰਗਾਂ ਅਣਗੌਲਿਆਂ ਕਰਨ ਦੀ ਨਿਖੇਧੀ
ਪੈਨਸ਼ਨਰਜ਼ ਵੈੱਲਫੇਅਰ ਐਸੋਸੀੲੈਸ਼ਨ ਦਿੜ੍ਹਬਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਕਸ਼ਮੀਰ ਸਿੰਘ ਰੋੜੇਵਾਲ, ਕ੍ਰਿਸ਼ਨ ਕੁਮਾਰ, ਅਜੀਤ ਸਿੰਘ ਕੌਹਰੀਆਂ ਅਤੇ ਚਿਰੰਜੀ ਲਾਲ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁਢਲੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੀ ਸਖ਼ਤ ਨਿਖੇਧੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਰੋਗਲਾ, ਹਰਕੇਸ਼ ਸਿੰਘ ਦਿੜ੍ਹਬਾ, ਮੇਜਰ ਸਿੰਘ ਸੰਮੂਰਾਂ, ਚੰਦ ਸਿੰਘ ਰੋਗਲਾ, ਚਰਨਜੀਤ ਸਿੰਘ ਕੌਹਰੀਆ, ਨਾਇਬ ਸਿੰਘ ਰਟੋਲ, ਹਰਪਾਲ ਸਿੰਘ, ਜਗਵੰਤ ਸਿੰਘ ਬੂਰੜ,ਬੰਤ ਸਿੰਘ ਕੈਂਪਰ, ਗੁਰਦੀਪ ਸਿੰਘ ਮੌੜ, ਰਾਜ ਕੁਮਾਰ ਪਾਤੜਾਂ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਬਰਵਾਦੀ ਦੇਖ ਕੇ ਹਰੇਕ ਦਾ ਮਨ ਝੰਜੋੜਿਆ ਗਿਆ ਹੈ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਘੂਕਾ ਸਿੰਘ ਦਿੜ੍ਹਬਾ, ਸਵਰਨ ਸਿੰਘ ਦਿੜ੍ਹਬਾ, ਗੁਰਬਚਨ ਲਾਲ, ਗੁਰਮੇਲ ਸਿੰਘ ਦਿੜ੍ਹਬਾ ਆਦਿ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।