ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਨੁਕਸਾਨੇ ਘਰਾਂ ਦਾ ਮੁਆਵਜ਼ਾ ਮੰਗਿਆ

ਪਿਛਲੇ ਦਿਨੀਂ ਪਏ ਭਾਰੀ ਮੀਹਾਂ ਕਾਰਨ ਗ਼ਰੀਬ ਲੋਕਾਂ ਦੇ ਡਿੱਗ ਚੁੱਕੇ ਅਤੇ ਨੁਕਸਾਨੇ ਗਏ ਘਰਾਂ ਦੇ ਮੁਆਵਜ਼ੇ ਦੀ ਮੰਗ ਲਈ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਕਰਨੈਲ ਸਿੰਘ ਨੀਲੋਵਾਲ ਦੀ ਅਗਵਾਈ ਵਿਚ ਐੱਸਡੀਐੱਮ ਪ੍ਰਮੋਦ ਸਿੰਗਲਾ ਨੂੰ ਮੰਗ...
Advertisement

ਪਿਛਲੇ ਦਿਨੀਂ ਪਏ ਭਾਰੀ ਮੀਹਾਂ ਕਾਰਨ ਗ਼ਰੀਬ ਲੋਕਾਂ ਦੇ ਡਿੱਗ ਚੁੱਕੇ ਅਤੇ ਨੁਕਸਾਨੇ ਗਏ ਘਰਾਂ ਦੇ ਮੁਆਵਜ਼ੇ ਦੀ ਮੰਗ ਲਈ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਕਰਨੈਲ ਸਿੰਘ ਨੀਲੋਵਾਲ ਦੀ ਅਗਵਾਈ ਵਿਚ ਐੱਸਡੀਐੱਮ ਪ੍ਰਮੋਦ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਰਵੀਂ ਬਰਸਾਤ ਨਾਲ ਤਹਿਸੀਲ ਸੁਨਾਮ ਅਤੇ ਦਿੜ੍ਹਬਾ ਵਿਚ ਵੱਡੀ ਗਿਣਤੀ ‘ਚ ਗ਼ਰੀਬ ਲੋਕਾਂ ਦੇ ਘਰ ਡਿੱਗ ਚੁੱਕੇ ਜਾਂ ਨੁਕਸਾਨੇ ਗਏ ਹਨ ਜਿਸ ਕਾਰਨ ਇਹ ਲੋਕ ਪਿੰਡਾਂ ਦੀਆਂ ਧਰਮਸ਼ਾਲਾਵਾਂ, ਆਪਣੀਆਂ ਰਿਸ਼ਤੇਦਾਰੀਆਂ ਜਾਂ ਗੁਆਂਢੀਆਂ ਦੇ ਘਰਾਂ ’ਚ ਦਿਨ ਕੱਟਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਆਦਾਤਰ ਲੋਕਾਂ ਦੇ ਘਰ ਜਾਂ ਤਾਂ ਢਹਿ ਢੇਰੀ ਹੀ ਹੋ ਗਏ ਹਨ ਅਤੇ ਕਈ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਆ ਗਈਆਂ ਹਨ। ਅਜਿਹੇ ਘਰਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜੋ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਇਸ ਮੌਕੇ ਡਾ. ਅੰਬੇਡਕਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰਜੱਸ ਸਿੰਘ ਖਡਿਆਲ, ਭੋਲਾ ਸਿੰਘ, ਕੈਪਟਨ ਹਰਭਜਨ ਸਿੰਘ ਅਤੇ ਰਾਮਧਨ ਸਿੰਘ ਕੋਟੜਾ ਨੇ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਤੋਂ ਪੜਤਾਲ ਕਰਵਾਉਂਣ ਉਪਰੰਤ ਤੁਰੰਤ ਬਣਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ।

Advertisement
Advertisement
Show comments