ਕਾਲਜ ਵਿਦਿਆਰਥੀਆਂ ਵੱਲੋਂ ਬੱਸ ਪਾਸ ਬਣਾਉਣ ਦੀ ਮੰਗ
ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਰਾਮਬੀਰ ਸਿੰਘ ਮੰਗਾ ਦੀ ਅਗਵਾਈ ਵਿੱਚ ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਦਫਤਰ ਅੱਗੇ ਇਕੱਠੇ ਹੋਏ ਵਿਦਿਆਰਥੀਆਂ ਨੇ ਬੱਸ ਪਾਸ ਬਣਾਉਣ ਤੇ ਕਾਲਜ ਵਲੋਂ ਸ਼ਨਾਖਤੀ ਕਾਰਡ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ...
Advertisement
ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਰਾਮਬੀਰ ਸਿੰਘ ਮੰਗਾ ਦੀ ਅਗਵਾਈ ਵਿੱਚ ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਦਫਤਰ ਅੱਗੇ ਇਕੱਠੇ ਹੋਏ ਵਿਦਿਆਰਥੀਆਂ ਨੇ ਬੱਸ ਪਾਸ ਬਣਾਉਣ ਤੇ ਕਾਲਜ ਵਲੋਂ ਸ਼ਨਾਖਤੀ ਕਾਰਡ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਦਿਆਰਥੀ ਆਗੂ ਰਾਮਬੀਰ ਮੰਗਾ ਨੇ ਕਿਹਾ ਕਿ ਕਾਲਜ ਵੱਲੋਂ ਬੱਸ ਪਾਸ ਦੀ ਸਹੂਲਤ ਹਾਲੇ ਤੱਕ ਸ਼ੁਰੂ ਨਾ ਕੀਤੀ ਜਾਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਨਹੀਂ ਹੋ ਸਕੀ। ਉਸ ਕਿਹਾ ਕਿ ਨਾ ਹੀ ਕਾਲਜ ਵੱਲੋਂ ਹਾਲੇ ਤੱਕ ਸ਼ਨਾਖਤੀ ਪੱਤਰ ਜਾਰੀ ਕੀਤੇ ਗਏ ਹਨ। ਇਸ ਦਾ ਗ਼ਲਤ ਲਾਹਾ ਲੈਂਦਿਆਂ ਆਊਟਸਾਈਡਰ ਅਕਸਰ ਹੀ ਕਾਲਜ ਵਿਚ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਾਲਜ ਵਿੱਚ ਲੜਕੀਆਂ ਦੀ ਸੁਰੱਖਿਆ ਦਾ ਕਿਧਰੇ ਕੋਈ ਖਾਸ ਪ੍ਰਬੰਧ ਨਜ਼ਰ ਨਹੀਂ ਆ ਰਿਹਾ। ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਦੀਆਂ ਮੰਗਾਂ ਉੱਤੇ ਤੁਰੰਤ ਕਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਆਕਾਸ਼ ਜਵਾਹਰਵਾਲਾ ਅਤੇ ਤੇਜੀ ਬਰੇਟਾ ਵਿਦਿਆਰਥੀ ਆਗੂ ਵੀ ਮੌਜੂਦ ਸਨ।
Advertisement
Advertisement