ਚੋਟੀਆਂ ਟੌਲ ਪਲਾਜ਼ਾ ਪਰਚੀ ਮੁਕਤ ਕੀਤਾ
ਚੋਟੀਆਂ ਟੌਲ ਪਲਾਜ਼ਾ ਦਾ ਠੇਕਾ ਨਵੀਂ ਕੰਪਨੀ ਨੂੰ ਸੌਂਪਣ ਮਗਰੋਂ ਪਲਾਜ਼ੇ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਨਵੀਂ ਕੰਪਨੀ ਵੱਲੋਂ ਅੱਠ ਤੋਂ 12 ਘੰਟੇ ਕੰਮ ਕਰਨ ਦਾ ਦਬਾਅ ਪਾਇਆ ਜਾ ਰਹਾ ਹੈ। ਇਸ ਤੋਂ ਇਲਾਵਾ ਕਾਮਿਆਂ ਨੂੰ ਕੰਮ ਤੋਂ ਹਟਾਉਣ ਦੀ...
Advertisement
ਚੋਟੀਆਂ ਟੌਲ ਪਲਾਜ਼ਾ ਦਾ ਠੇਕਾ ਨਵੀਂ ਕੰਪਨੀ ਨੂੰ ਸੌਂਪਣ ਮਗਰੋਂ ਪਲਾਜ਼ੇ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਨਵੀਂ ਕੰਪਨੀ ਵੱਲੋਂ ਅੱਠ ਤੋਂ 12 ਘੰਟੇ ਕੰਮ ਕਰਨ ਦਾ ਦਬਾਅ ਪਾਇਆ ਜਾ ਰਹਾ ਹੈ। ਇਸ ਤੋਂ ਇਲਾਵਾ ਕਾਮਿਆਂ ਨੂੰ ਕੰਮ ਤੋਂ ਹਟਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੀ ਹਮਾਇਤ ’ਚ ਆਉਂਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟੌਲ ਪਲਾਜ਼ੇ ਨੂੰ ਅਣਮਿਥੇ ਸਮੇਂ ਲਈ ਪਰਚੀ ਮੁਕਤ ਕੀਤਾ। ਕਿਸਾਨ ਜਥੇਬੰਦੀ ਨੇ ਕਿਹਾ ਕਿ ਜਦੋਂ ਤੱਕ ਕਾਮਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ’ਤੇ ਸੰਘਰਸ਼ ਭਖ਼ਾਇਆ ਜਾਵੇਗਾ। ਇਸ ਮੌਕੇ ਟੌਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਸੂਬਾ ਜਨਰਲ ਸਕੱਤਰ ਸੁਖਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬੰਟੀ ਕਾਸੇਪੁਰ ਅਤੇ ਧਰਮਬੀਰ ਸਿੰਘ ਸਾਧਣੀ ਅਤੇ ਗੱਗੂ ਨਾਡੇਲ ਅਤੇ ਰਾਮਚੰਦ ਚੋਟੀਆ ਹਾਜ਼ਰ ਸਨ।
Advertisement
Advertisement