ਬਾਲ ਸੁਰੱਖਿਆ ਟੀਮ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ
ਦੋ ਸਕੂਲਾਂ ਨੂੰ ਨੋਟਿਸ ਤੇ ਪੰਜ ਬੱਸਾਂ ਦੇ ਚਲਾਨ ਪੱਤਰ ਪ੍ਰੇਰਕ
Advertisement
ਜ਼ਿਲ੍ਹਾ ਬਾਲ ਸੁਰੱਖਿਆ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅੱਜ ਬਲਾਕ ਅਮਰਗੜ੍ਹ ਦੇ ਵੱਖ-ਵੱਖ ਸਕੂਲਾਂ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਚੈਕਿੰਗ ਟੀਮ ਵੱਲੋਂ ਬੱਸਾਂ ਦੀ ਫਿਟਨੈੱਸ, ਅੱਗ ਬੁਝਾਊ ਸਿਲੰਡਰ, ਫਸਟ-ਏਡ ਬਾਕਸ ਅਤੇ ਨੰਬਰ ਪਲੇਟਾਂ ਆਦਿ ਦੀ ਜਾਂਚ ਕਰਕੇ ਸਕੂਲ ਵਾਹਨ ਨੀਤੀ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੀਤੇ ਗਏ। ਟੀਮ ਵੱਲੋਂ ਸਕੂਲਾਂ ਦੇ ਹੈੱਡ ਮਾਸਟਰ ਤੇ ਡਰਾਈਵਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਸਾਰੇ ਵਾਹਨਾਂ ਵਿਚਲੀਆਂ ਖਾਮੀਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਸਕੂਲ ਬੱਸਾਂ ਵਿਚ ਇਸਤਰੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਰੀਬ 15 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਦੌਰਾਨ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਦੋ ਸਕੂਲਾਂ ਨੂੰ ਲਿਖਤੀ ਨੋਟਿਸ ਦਿੱਤਾ ਗਿਆ ਜਦਕਿ 5 ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ। ਟੀਮ ਵਿਚ ਏਡੀਟੀਓ ਸ਼ਹਿਨਾਜ਼ ਪਰਵੀਨ , ਬਾਲ ਸੁਰੱਖਿਆ ਵਿਭਾਗ ਤੋਂ ਲੀਗਲ ਅਫਸਰ ਬਬੀਤਾ ਕੁਮਾਰੀ, ਟਰੈਫਿਕ ਇੰਚਾਰਜ ਬਲਕਾਰ ਸਿੰਘ, ਮੁਹੰਮਦ ਬਸ਼ੀਰ, ਮੀਡੀਆ ਸਹਾਇਕ ਪਰਗਟ ਸਿੰਘ, ਕੁਲਵੀਰ ਸਿੰਘ ਅਤੇ ਲਵਪ੍ਰੀਤ ਸਿੰਘ ਆਦਿ ਸ਼ਾਮਲ ਸਨ।
Advertisement
Advertisement