ਮੁੱਖ ਮੰਤਰੀ ਵੱਲੋਂ ਸਨੌਰ ਦਾ ਦੌਰਾ ਅੱਜ
ਸਰਬਜੀਤ ਸਿੰਘ ਭੰਗੂ ਸਨੌਰ, 8 ਜੂਨ ਹਲਕਾ ਸਨੌਰ ਅਧੀਨ ਪੈਂਦੀ ਸਬ ਡਵੀਜ਼ਨ ਦੂਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ 9 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਤਹਿਤ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਅੱਜ ਤਹਿਸੀਲ ਕੰਪਲੈਕਸ ਅਤੇ ਦੂਧਨਸਾਧਾਂ...
Advertisement
ਸਰਬਜੀਤ ਸਿੰਘ ਭੰਗੂ
ਸਨੌਰ, 8 ਜੂਨ
Advertisement
ਹਲਕਾ ਸਨੌਰ ਅਧੀਨ ਪੈਂਦੀ ਸਬ ਡਵੀਜ਼ਨ ਦੂਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ 9 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਤਹਿਤ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਅੱਜ ਤਹਿਸੀਲ ਕੰਪਲੈਕਸ ਅਤੇ ਦੂਧਨਸਾਧਾਂ ਅਨਾਜ ਮੰਡੀ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਪਠਾਣਮਾਜਰਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੰਪਲੈਕਸ ਦੇ ਉਦਘਾਟਨ ਅਨਾਜ ਮੰਡੀ ਦੂਧਨਸਾਧਾਂ ਵਿਖੇ ਵਿਸ਼ਾਲ ਇਕੱਠ ਨੂੰ ਵੀ ਸੰਬੋਧਨ ਕਰਨਗੇ। ਜਿਸ ’ਚ ਉਨ੍ਹਾਂ ਇਤਿਹਾਸਕ ਇਕੱਠ ਹੋਣ ਦੀ ਆਸ ਜਤਾਈ। ਉਧਰ ਐਮ.ਸੀ ਸੁਖਵਿੰਦਰ ਪਟਿਆਲਾ ਦਾ ਕਹਿਣਾ ਸੀ ਕਿ ਇਸ ਸਬੰਧੀ ਲੋਕਾਂ ’ਚ ਭਾਰੀ ਉਤਸ਼ਾਹ ਹੈ।
Advertisement