ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਚਮਕੌਰ ਸਿੰਘ ਖੰਡੇਬਾਦ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ ’ਤੇ ਪਿੰਡ ਖੰਡੇਬਾਦ ਵਿੱਚ ਦਰਸ਼ਨ ਸਿੰਘ ਖੰਡੇਬਾਦ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਪ੍ਰਧਾਨ ਚਮਕੌਰ ਸਿੰਘ ਖੰਡੇਬਾਦ, ਸਕੱਤਰ ਰੋਹਿਤ ਸਿੰਗਲਾ ਤੇ ਖਜ਼ਾਨਚੀ ਪ੍ਰੇਮ ਸਿੰਘ ਖੰਡੇਬਾਦ ਨੂੰ ਚੁਣਿਆ ਗਿਆ।...
Advertisement
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ ’ਤੇ ਪਿੰਡ ਖੰਡੇਬਾਦ ਵਿੱਚ ਦਰਸ਼ਨ ਸਿੰਘ ਖੰਡੇਬਾਦ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਪ੍ਰਧਾਨ ਚਮਕੌਰ ਸਿੰਘ ਖੰਡੇਬਾਦ, ਸਕੱਤਰ ਰੋਹਿਤ ਸਿੰਗਲਾ ਤੇ ਖਜ਼ਾਨਚੀ ਪ੍ਰੇਮ ਸਿੰਘ ਖੰਡੇਬਾਦ ਨੂੰ ਚੁਣਿਆ ਗਿਆ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਾਮਰੇਡ ਬਿੱਟੂ ਸਿੰਘ ਖੋਖਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੇ-ਜ਼ਮੀਨੇ ਗਰੀਬਾਂ ਦੀਆਂ ਵੋਟਾਂ ਲਈ ਗਾਰੰਟੀਆਂ ਦਿੱਤੀਆਂ ਸਨ ਪਰ ਅੱਜ ਹੱਕ ਮੰਗਦੇ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਜ਼ਦੂਰਾਂ ’ਤੇ ਜਬਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Advertisement
Advertisement