ਆਵਾਜਾਈ ਨੇਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਨ
ਸਕੂਲਾਂ ਦੇ ਪ੍ਰਿੰਸੀਪਲ ਅਤੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ
Advertisement
ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਨੀਤੀ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਚਾਰ ਸਕੂਲਾਂ ਦੀਆਂ 30 ਬੱਸਾਂ ਅਤੇ 58 ਛੋਟੀਆਂ ਵੈਨਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਮੈਡੀਕਲ ਕਿੱਟ, ਨੰਬਰ ਪਲੇਟਾਂ, ਡਰਾਈਵਰ ਦੀ ਵਰਦੀ ਅਤੇ ਮਹਿਲਾ ਅਟੈਂਡੈਂਟ ਦੀ ਚੈਕਿੰਗ ਕੀਤੀ ਗਈ।
ਵਿਭਾਗੀ ਟੀਮ ਨੇ ਵਾਹਨ ਨੀਤੀ ਅਧੀਨ ਬਿਨਾਂ ਪੀਲੇ ਰੰਗ ਵਾਲੀ ਬੱਸ, ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਫਸਟ ਏਡ ਬਾਕਸ ਵਰਗੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਅੱਠ ਬੱਸਾਂ ਦੇ ਚਲਾਨ ਕੱਟੇ। ਇਸ ਚੈਕਿੰਗ ਵਿੱਚ ਕੁਝ ਸਕੂਲਾਂ ਦੀਆਂ ਵੈਨਾਂ ਦੇ ਸਾਰੇ ਦਸਤਾਵੇਜ਼ ਦਰੁਸਤ ਪਾਏ ਗਏ, ਜਦ ਕਿ ਖ਼ਾਮੀਆਂ ਪਾਈਆਂ ਜਾਣ ਵਾਲੀਆਂ ਬੱਸਾਂ ਦੀਆਂ ਖ਼ਾਮੀਆਂ ਨੂੰ 20 ਦਿਨਾਂ ਅੰਦਰ ਪੂਰਾ ਕਰਨ ਲਈ ਸਖ਼ਤੀ ਨਾਲ ਚਿਤਾਵਨੀ ਦਿੱਤੀ ਗਈ। ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜਲਦੀ ਸਾਰੇ ਕਾਗਜ਼ ਪੂਰੇ ਕੀਤੇ ਜਾਣ ਅਤੇ ਸਕੂਲ ਦੀਆਂ ਬੱਸਾਂ ਵਿੱਚ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਟੀਮ ਬਾਲ ਸੁਰੱਖਿਆ ਦਫ਼ਤਰ ਤੋਂ ਲੀਗਲ ਅਫ਼ਸਰ ਬਬੀਤਾ ਕੁਮਾਰੀ, ਸੋਸ਼ਲ ਵਰਕਰ ਗੁਰਜੰਟ ਸਿੰਘ, ਥਾਣਾ ਮੁਖੀ ਬਲਬੀਰ ਸਿੰਘ, ਸਿੱਖਿਆ ਵਿਭਾਗ ਤੋਂ ਫਰਹਾਨ ਖ਼ਾਨ, ਮੀਡੀਆ ਸਹਾਇਕ ਪਰਗਟ ਸਿੰਘ ਤੋਂ ਇਲਾਵਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।
Advertisement
Advertisement
