ਚੇਅਰਮੈਨ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ਭਲਕੇ
ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਮੁਕੁਲ ਬਾਵਾ ਨੇ ਦੱਸਿਆ ਕਿ 12 ਨਵੰਬਰ ਦੁਪਹਿਰ ਸਾਢੇ 12 ਵਜੇ ਸਥਾਨਕ ਦਫ਼ਤਰ ਨਗਰ ਕੌਂਸਲ ਵਿੱਚ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਜਤਿੰਦਰ ਮਸੀਹ ਗੌਰਵ ਵਿਸ਼ੇਸ਼ ਮੀਟਿੰਗ ਕਰਨ ਲਈ ਪੁੱਜ ਰਹੇ ਹਨ। ਮੀਟਿੰਗ ਵਿੱਚ...
Advertisement
ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਮੁਕੁਲ ਬਾਵਾ ਨੇ ਦੱਸਿਆ ਕਿ 12 ਨਵੰਬਰ ਦੁਪਹਿਰ ਸਾਢੇ 12 ਵਜੇ ਸਥਾਨਕ ਦਫ਼ਤਰ ਨਗਰ ਕੌਂਸਲ ਵਿੱਚ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਜਤਿੰਦਰ ਮਸੀਹ ਗੌਰਵ ਵਿਸ਼ੇਸ਼ ਮੀਟਿੰਗ ਕਰਨ ਲਈ ਪੁੱਜ ਰਹੇ ਹਨ। ਮੀਟਿੰਗ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਲੋਕ ਸ਼ਿਕਾਇਤਾਂ, ਸਮੱਸਿਆਵਾਂ ਤੇ ਮੰਗਾਂ ਲਿਖਤੀ ਰੂਪ ਵਿੱਚ ਦੇ ਸਕਦੇ ਹਨ। ਮੀਟਿੰਗ ਦੌਰਾਨ ਸਿਹਤ ਵਿਭਾਗ, ਸਿੱਖਿਆ, ਪੁਲੀਸ ਪ੍ਰਸ਼ਾਸਨ, ਧਾਰਮਿਕ ਸਥਾਨਾਂ, ਕਬਰਸਤਾਨਾਂ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਮਾਮਲੇ ਨਾਲ ਜੁੜੀਆਂ ਸ਼ਿਕਾਇਤਾਂ ਕਮਿਸ਼ਨ ਅੱਗੇ ਰੱਖੀਆਂ ਜਾ ਸਕਦੀਆਂ ਹਨ।
Advertisement
Advertisement
