ਸਰਟੀਫਿਕੇਟ ਤੇ ਡਿਪਲੋਮਾ ਐਵਾਰਡ ਸਮਾਗਮ
ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸਰਟੀਫਿਕੇਟ ਅਤੇ ਡਿਪਲੋਮਾ ਐਵਾਰਡ ਸਮਾਗਮ-2025 ਕਰਵਾਇਆ ਗਿਆ ਜਿਸ ਵਿੱਚ ਡਾਇਰੈਕਟਰ ਪ੍ਰੋ. ਲਕਸ਼ਮੀਧਰ ਬਿਹਰਾ ਮੁੱਖ ਮਹਿਮਾਨ ਅਤੇ ਥਾਪਰ ਇੰਜਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ, ਪਟਿਆਲਾ ਦੇ ਐਨਰਜੀ ਐਂਡ ਐਨਵਾਇਰਨਮੈਂਟ ਵਿਭਾਗ ਦੇ ਮੁਖੀ ਪ੍ਰੋ. ਅਨੁਪ ਵਰਮਾ...
Advertisement
ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸਰਟੀਫਿਕੇਟ ਅਤੇ ਡਿਪਲੋਮਾ ਐਵਾਰਡ ਸਮਾਗਮ-2025 ਕਰਵਾਇਆ ਗਿਆ ਜਿਸ ਵਿੱਚ ਡਾਇਰੈਕਟਰ ਪ੍ਰੋ. ਲਕਸ਼ਮੀਧਰ ਬਿਹਰਾ ਮੁੱਖ ਮਹਿਮਾਨ ਅਤੇ ਥਾਪਰ ਇੰਜਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ, ਪਟਿਆਲਾ ਦੇ ਐਨਰਜੀ ਐਂਡ ਐਨਵਾਇਰਨਮੈਂਟ ਵਿਭਾਗ ਦੇ ਮੁਖੀ ਪ੍ਰੋ. ਅਨੁਪ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਲਾਈਟ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਸਮਾਗਮ ਵਿਚ ਕੁੱਲ 286 ਵਿਦਿਆਰਥੀਆਂ ਨੂੰ ਡਿਪਲੋਮਾ ਅਤੇ 210 ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਡਿਪਲੋਮਾ ਪੱਧਰ ’ਤੇ 7 ਵਿਦਿਆਰਥੀਆਂ ਨੂੰ ਸੋਨੇ ਅਤੇ ਸੱਤ ਵਿਦਿਆਰਥੀਆਂ ਨੂੰ ਚਾਂਦੀ ਦੇ ਤਗ਼ਮੇ ਦਿੱਤੇ ਗਏ। ਸਰਟੀਫਿਕੇਟ ਪੱਧਰ ’ਤੇ 13 ਵਿਦਿਆਰਥੀਆਂ ਨੂੰ ਸੋਨੇ ਅਤੇ 13 ਵਿਦਿਆਰਥੀਆਂ ਨੂੰ ਚਾਂਦੀ ਦੇ ਤਗ਼ਮੇ ਦਿੱਤੇ ਗਏ।
Advertisement