ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਸਾਹਿਤ ਸਭਾ ਧੂਰੀ ਦੇ ਸਹਿਯੋਗ ਨਾਲ ਮਾਲਵਾ ਖ਼ਾਲਸਾ ਸਕੂਲ ਧੂਰੀ ਦੇ ਸਾਹਿਤ ਸਦਨ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਉਨ੍ਹਾਂ ਨਾਲ ਡਾ. ਜੋਗਿੰਦਰ ਸਿੰਘ ਨਿਰਾਲਾ ਵੀ ਸ਼ਾਮਲ ਸਨ। ਸਭਾ...
Advertisement
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਸਾਹਿਤ ਸਭਾ ਧੂਰੀ ਦੇ ਸਹਿਯੋਗ ਨਾਲ ਮਾਲਵਾ ਖ਼ਾਲਸਾ ਸਕੂਲ ਧੂਰੀ ਦੇ ਸਾਹਿਤ ਸਦਨ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਉਨ੍ਹਾਂ ਨਾਲ ਡਾ. ਜੋਗਿੰਦਰ ਸਿੰਘ ਨਿਰਾਲਾ ਵੀ ਸ਼ਾਮਲ ਸਨ। ਸਭਾ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਵੱਲੋਂ ਜਨਰਲ ਇਜਲਾਸ ਬਾਰੇ ਆਪਣੇ ਵਿਚਾਰ ਰੱਖਦਿਆਂ ਮੁੱਦਿਆਂ ਬਾਰੇ ਜਾਣੂ ਕਰਵਾਇਆ ਗਿਆ। ਪ੍ਰਧਾਨ ਪਵਨ ਹਰਚੰਦਪੁਰੀ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਮੁੱਖ ਮੁੱਦਿਆਂ ਜਨਰਲ ਇਜਲਾਸ ਲਈ ਸਭਾਵਾਂ ਦੀਆਂ ਨਵੀਆਂ ਮੈਂਬਰਸ਼ਿਪ ਸੂਚੀਆਂ, ਮੈਂਬਰਸ਼ਿਪ ਫ਼ੀਸ ਸਮੇਤ ਸਾਰੀਆਂ ਸਭਾਵਾਂ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਕਾਰਜ ਰਿਪੋਰਟਾਂ, ਸਭਾ ਵੱਲੋਂ ਕੀਤੇ ਜਾਣ ਵਾਲੇ ਸਨਮਾਨਾਂ, ਨਵੀਆਂ ਸਭਾਵਾਂ, ਸਹਾਇਤਾ ਫੰਡਾਂ ਅਤੇ ਕਿਤਾਬਾਂ ਲੋਕ ਅਰਪਣ ਕਰਨ ਵਰਗੇ ਮੁੱਦਿਆਂ ਨੂੰ ਦੱਸਿਆ ਅਤੇ ਸਭਾ ਦੀਆਂ ਸਿਧਾਂਤਕ ਸੇਧਾਂ ਦੀ ਜਾਣਕਾਰੀ ਵੀ ਦਿੱਤੀ। ਹੋਏ ਸੰਵਾਦ ਵਿੱਚ ਦੋ ਦਰਜਨ ਤੋਂ ਵੱਧ ਲੇਖਕ ਆਗੂਆਂ ਡਾ. ਭਗਵੰਤ ਸਿੰਘ, ਸੁਖਦੇਵ ਔਲਖ਼, ਹਰਮੇਸ਼ ਮੇਸ਼ੀ, ਇਕਬਾਲ ਘਾਰੂ, ਮੋਹੀ ਅਮਰਜੀਤ, ਤਰਲੋਚਨ ਮੀਰ, ਡਾ. ਸੁਰਜੀਤ ਬਰਾੜ ਘੋਲੀਆ, ਤਰਸੇਮ ਖਾਸਪੁਰੀ, ਡਾ. ਲਕਸ਼ਮੀ ਨਰਾਇਣ ਭੀਖੀ, ਦਰਸ਼ਨ ਸਿੰਘ ਪ੍ਰੀਤੀਮਾਨ, ਡਾ. ਜਗਦੀਪ ਕੌਰ ਆਹੂਜਾ, ਗੁਲ਼ਜ਼ਾਰ ਸਿੰਘ ਸ਼ੌਂਕੀ ਅਤੇ ਯੁਗਰਾਜ ਧੌਲਾ ਆਦਿ ਨੇ ਹਿੱਸਾ ਲਿਆ। ਇਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਸ਼ਮੀਰ ਅੰਦਰ ਵੱਖ ਵੱਖ ਲੋਕ ਪੱਖੀ ਲੇਖਕਾਂ ਦੀਆਂ 25 ਕਿਤਾਬਾਂ ’ਤੇ ਲਗਾਈ ਪਾਬੰਦੀ ਹਟਾਈ ਜਾਵੇ।
Advertisement
Advertisement