ਲੋੜਵੰਦਾਂ ਨੂੰ ਅਨਾਜ ਯੋਜਨਾ ਤੋਂ ਵਾਂਝਾ ਕਰਨ ਲੱਗੀ ਕੇਂਦਰ ਸਰਕਾਰ: ਗੱਜਣਮਾਜਰਾ
ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਅਤੇ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ-ਜਮੀਲ-ਉਰ ਰਹਿਮਾਨ ਨੇ ਕੇਂਦਰ ਸਰਕਾਰ ਦੇ ਜਨਤਕ ਵੰਡ ਪ੍ਰਣਾਲੀ ਤਹਿਤ ਲੱਖਾਂ ਹੀ ਪੰਜਾਬੀਆਂ ਨੂੰ ਮੁਫ਼ਤ ਅਨਾਜ ਯੋਜਨਾ ਤੋਂ ਵਾਂਝਾ ਰੱਖਣ ਦੇ ਫ਼ੈਸਲੇ ਨੂੰ ਪੰਜਾਬ ਵਿਰੋਧੀ ਕਦਮ ਦੱਸਦਿਆਂ ਮੋਦੀ...
Advertisement
ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਅਤੇ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ-ਜਮੀਲ-ਉਰ ਰਹਿਮਾਨ ਨੇ ਕੇਂਦਰ ਸਰਕਾਰ ਦੇ ਜਨਤਕ ਵੰਡ ਪ੍ਰਣਾਲੀ ਤਹਿਤ ਲੱਖਾਂ ਹੀ ਪੰਜਾਬੀਆਂ ਨੂੰ ਮੁਫ਼ਤ ਅਨਾਜ ਯੋਜਨਾ ਤੋਂ ਵਾਂਝਾ ਰੱਖਣ ਦੇ ਫ਼ੈਸਲੇ ਨੂੰ ਪੰਜਾਬ ਵਿਰੋਧੀ ਕਦਮ ਦੱਸਦਿਆਂ ਮੋਦੀ ਸਰਕਾਰ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਦਾ ਢਿੱਡ ਭਰਦੇ ਹਨ ਪਰ ਹੁਣ ਕੇਂਦਰ ਸਰਕਾਰ ਲੋੜਵੰਦ ਪੰਜਾਬੀ ਪਰਿਵਾਰਾਂ ਨੂੰ ਇਸ ਯੋਜਨਾ ਤੋਂ ਵਾਂਝੇ ਕਰਨ ਲੱਗੀ ਹੈ। ਮੁਫ਼ਤ ਅਨਾਜ ਯੋਜਨਾ ਰਾਹੀਂ ਲੱਖਾਂ ਲੋੜਵੰਦ ਲੋਕਾਂ ਨੂੰ ਮਿਲ ਰਹੀ ਸਹਾਇਤਾ ਨੂੰ ਸਿਰਫ਼ ਕੇਵਾਈਸੀ ਦਾ ਬਹਾਨਾ ਬਣਾ ਕੇ ਰੋਕਣਾ ਪੰਜਾਬ ਦੇ ਲੋੜਵੰਦ ਲੋਕਾਂ ਨਾਲ ਧੋਖੇਬਾਜ਼ੀ ਤੋਂ ਘੱਟ ਨਹੀਂ। ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਅਵਾਮ ਨਾਲ ਡਟ ਕੇ ਖੜ੍ਹੀ ਹੈ ,ਕਿਸੇ ਵੀ ਹਾਲਤ ਵਿੱਚ ਕੇਂਦਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਕਿਬ ਅਲੀ ਰਾਜਾ, ਸੰਗਠਨ ਇੰਚਾਰਜ ਹਲਕਾ ਅਮਰਗੜ੍ਹ ਕੇਵਲ ਸਿੰਘ ਜਾਗੋਵਾਲ, ਸੋਸ਼ਲ ਮੀਡੀਆ ਜ਼ੋਨ ਸਕੱਤਰ ਜਸਦੇਵ ਸਿੰਘ ਸੰਘੈਣ ਅਤੇ ਹਰਪ੍ਰੀਤ ਸਿੰਘ ਰੂਪਰਾਏ ਵੀ ਹਾਜ਼ਰ ਸਨ।
Advertisement
Advertisement