ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੁੱਟਮਾਰ ਦੇ ਦੋਸ਼ ਹੇਠ ਪਤੀ ਤੇ ਦਿਓਰ-ਦਰਾਣੀ ਖ਼ਿਲਾਫ਼ ਕੇਸ ਦਰਜ

ਨਿੱਜੀ ਪੱਤਰ ਪ੍ਰੇਰਕ ਧੂਰੀ, 30 ਜੂਨ ਸਥਾਨਕ ਸੱਟੇ ਵਾਲੇ ਪੁਲ ਕੋਲ ਡੈਂਟਲ ਕਲੀਨਿਕ ਚਲਾ ਰਹੀ ਦੀਪਿਕਾ ਗੋਇਲ ਨੇ ਆਪਣੇ ਪਤੀ ਸੋਮਨਾਥ ਗੋਇਲ (ਚਾਰਟਡ ਅਕਾਊਂਟੈਂਟ) ਪੁੱਤਰ ਰਾਮ ਲਾਲ ਗੋਇਲ ਖ਼ਿਲਾਫ਼ ਕੁੱਟਮਾਰ ਦਾਜ ਦਹੇਜ ਮੰਗਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ...
Advertisement

ਨਿੱਜੀ ਪੱਤਰ ਪ੍ਰੇਰਕ

ਧੂਰੀ, 30 ਜੂਨ

Advertisement

ਸਥਾਨਕ ਸੱਟੇ ਵਾਲੇ ਪੁਲ ਕੋਲ ਡੈਂਟਲ ਕਲੀਨਿਕ ਚਲਾ ਰਹੀ ਦੀਪਿਕਾ ਗੋਇਲ ਨੇ ਆਪਣੇ ਪਤੀ ਸੋਮਨਾਥ ਗੋਇਲ (ਚਾਰਟਡ ਅਕਾਊਂਟੈਂਟ) ਪੁੱਤਰ ਰਾਮ ਲਾਲ ਗੋਇਲ ਖ਼ਿਲਾਫ਼ ਕੁੱਟਮਾਰ ਦਾਜ ਦਹੇਜ ਮੰਗਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਇਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਦੀਪਿਕਾ ਨੇ ਦੱਸਿਆ ਕਿ ਉਸ ਦਾ ਵਿਆਹ 2016 ਵਿੱਚ ਸੋਮਨਾਥ ਗੋਇਲ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਸੋਮਨਾਥ ਦੇ ਆਪਣੇ ਛੋਟੇ ਭਰਾ ਰਾਜੇਸ਼ ਕੁਮਾਰ ਦੀ ਘਰਵਾਲੀ ਸਿਮੀ ਗੋਇਲ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਨੇ ਇੱਕ ਵਾਰ ਉਨ੍ਹਾਂ ਨੂੰ ਰੰਗੇ ਹੱਥੀਂ ਵੀ ਫੜਿਆ ਹੈ ਪਰ ਆਪਣੇ ਘਰ ਕਬੀਲਦਾਰੀ ਅਤੇ ਬਦਨਾਮੀ ਦੇ ਡਰ ਤੋਂ ਉਸ ਨੇ ਇਸ ਗੱਲ ’ਤੇ ਪਰਦਾ ਪਾ ਦਿੱਤਾ ਸੀ। ਦੀਪਿਕਾ ਗੋਇਲ ਨੇ ਥਾਣਾ ਸਿਟੀ ਧੂਰੀ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਦਿਓਰ ਰਾਜੇਸ਼ ਗੋਇਲ ਵੀ ਉਸ ’ਤੇ ਬੁਰੀ ਅੱਖ ਰੱਖਦਾ ਹੈ ਪਰ ਜਦੋਂ ਇਸ ਸਬੰਧੀ ਉਸ ਨੇ ਆਪਣੇ ਪਤੀ ਸੋਮਨਾਥ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਵੀ ਆਪਣੇ ਭਰਾ ਖ਼ਿਲਾਫ਼ ਨਾ ਜਾਂਦਿਆਂ ਉਲਟਾ ਉਸ ਨੂੰ ਹੀ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਨਾਜਾਇਜ਼ ਤੌਰ ’ਤੇ ਕੁੱਟਮਾਰ ਕਰਦਿਆਂ ਘਰੋਂ ਕੱਢ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਥਾਣਾ ਸਿਟੀ ਧੂਰੀ ਵਿਖੇ ਡਾ. ਦੀਪਿਕਾ ਗੋਇਲ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਦੀਪਿਕਾ ਗੋਇਲ ਦੇ ਪਤੀ ਸੋਮਨਾਥ ਗੋਇਲ ਪੁੱਤਰ ਰਾਮ ਲਾਲ ਉਸ ਦੇ ਦਿਓਰ ਰਾਜੇਸ਼ ਕੁਮਾਰ ਅਤੇ ਦਰਾਣੀ ਸਿਮੀ ਗੋਇਲ ਖ਼ਿਲਾਫ਼ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

Advertisement