ਬੈਂਕ ਨਾਲ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
ਸੰਗਰੂਰ ਪੁਲੀਸ ਨੇ ਨਿੱਜੀ ਬੈਂਕ ਨਾਲ ਧੋਖਾਧੜੀ ਕਰਕੇ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਪੁਲੀਸ ਅਨੁਸਾਰ ਨਿੱਜੀ ਬੈਂਕ ਦੇ ਮੈਨੇਜਰ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਕੋਲ ਸ਼ਿਕਾਇਤ ਕੀਤੀ ਸੀ ਕਿ ਬਲਜੀਤ ਸਿੰਘ ਵਾਸੀ ਨਵਾਂਗਾਓ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਨੇ ਬੈਂਕ ਤੋਂ ਆਪਣੀ ਕਾਰ ’ਤੇ ਛੇ ਲੱਖ ਰੁਪਏ ਦਾ ਲੋਨ ਲੈ ਕੇ ਜਿਸ ਦੀਆਂ ਕੁੱਝ ਕਿਸ਼ਤਾਂ ਭਰਨ ਤੋਂ ਬਾਅਦ ਵਿਆਜ ਸਮੇਤ ਕੁੱਲ ਰਕਮ 9,06,582 ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਇੱਕ ਟਰੱਕ ’ਤੇ 35,30,000 ਰੁਪਏ ਦਾ ਲੋਨ ਕਰਵਾ ਕੇ ਕੁੱਝ ਕਿਸ਼ਤਾਂ ਭਰਨ ਤੋਂ ਬਾਅਦ ਵਿਆਜ ਸਮੇਤ ਕੁੱਲ 50,97,468 ਰੁਪਏ ਭਰਨੇ ਬਕਾਇਆ ਹਨ। ਇਸਤੋਂ ਇਲਾਵਾ 15,00,000 ਰੁਪਏ ਦਾ ਪਰਸਨਲ ਲੋਨ ਕਰਵਾ ਕੇ ਕੁੱਝ ਕਿਸ਼ਤਾਂ ਭਰਨ ਤੋਂ ਬਾਅਦ ਵਿਆਜ਼ ਸਮੇਤ ਕੁੱਲ 25,83,079 ਰੁਪਏ ਭਰਨੇ ਬਾਕੀ ਹਨ। ਕਰੈਡਿਟ ਕਾਰਨ ਪਰ 1,88,000 ਰੁਪਏ ਦਾ ਲੋਨ ਲੈ ਕੇ ਕੋਈ ਵੀ ਕਿਸ਼ਤ ਨਹੀਂ ਭਰੀ । ਸ਼ਿਕਾਇਤ ਅਨੁਸਾਰ ਬਲਜੀਤ ਸਿੰਘ ਵਲੋਂ ਇਹ ਰਕਮ ਹੜੱਪ ਕਰਨ, ਬੈਂਕ ਵਲੋਂ ਵਹੀਕਲਾਂ ਨੂੰ ਰਿਕਵਰ ਕਰਨ ਦੇ ਡਰੋਂ ਘੜੀ ਮਿਥੀ ਸਾਜਿਸ਼ ਤਹਿਤ ਬੈਂਕ ਦੇ ਜਾਅਲੀ ਦਸਤਵੇਜ਼ ਕਰਕੇ ਵਾਹਨ ਵੇਚ ਕੇ ਬੈਂਕ ਨਾਲ ਧੋਖਾਦੇਹੀ ਕਰਕੇ ਠੱਗੀ ਮਾਰੀ ਹੈ। ਪੁਲੀਸ ਥਾਣਾ ਚੀਮਾਂ ਵਲੋਂ ਰਾਮ ਸਿੰਘ ਵਾਸੀ ਵਾਰਡ ਨੰਬਰ 11 ਚੀਮਾਂ ਦੀ ਸ਼ਿਕਾਇਤ ’ਤੇ ਸੁਖਵਿੰਦਰ ਸਿੰਘ, ਸਰਵਰਿੰਦਰ ਸਿੰਘ ਵਾਸੀਆਨ ਚਮਾਰੂ, ਅਮਨਦੀਪ ਸਿੰਘ ਵਾਸੀ ਸਰਾਲਾ, ਜਗਤਾਰ ਸਿੰਘ ਵਾਸੀ ਹਰਪਾਲਪੁਰ, ਕਾਲਾ ਵਾਸੀ ਆਲਮਪੁਰ ਅਤੇ ਸੁਖਪਾਲ ਸਿੰਘ ਵਾਸੀ ਭੱਦਲਵੱਢ ਦੇ ਖ਼ਿਲਾਫ਼ ਮੁਦਈ ਨਾਲ ਜ਼ਮੀਨ ਵੇਚਣ ਅਤੇ ਖਰੀਦਣ ਦੇ ਨਾਮ ’ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।