ਮਾਡਰਨ ਸੈਕੁਲਰ ਪਬਲਿਕ ਸਕੂਲ ਵਿੱਚ ਕੈਂਸਰ ਜਾਂਚ ਕੈਂਪ
ਐੱਸ ਬੀ ਆਈ ਕਾਰਡ ਦੀ ਸਹਾਇਤਾ ਨਾਲ ਕੈਂਸਰ ਕੇਅਰ ਦੀ ਟੀਮ ਵੱਲੋਂ ਮਾਡਰਨ ਸੈਕੁਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿੱਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ 500 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡਾ. ਜਗਜੀਤ ਸਿੰਘ ਧੂਰੀ, ਸਰਬਜੀਤ ਸਿੰਘ...
Advertisement
ਐੱਸ ਬੀ ਆਈ ਕਾਰਡ ਦੀ ਸਹਾਇਤਾ ਨਾਲ ਕੈਂਸਰ ਕੇਅਰ ਦੀ ਟੀਮ ਵੱਲੋਂ ਮਾਡਰਨ ਸੈਕੁਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿੱਚ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ 500 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡਾ. ਜਗਜੀਤ ਸਿੰਘ ਧੂਰੀ, ਸਰਬਜੀਤ ਸਿੰਘ ਅਤੇ ਗੁਰਵਿੰਦਰ ਕੌਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਮੁਆਇਨਾ ਕੀਤਾ ਗਿਆ। ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਦੇ ਬਰਾਂਡ ਅੰਬੈਂਸਡਰ ਕੁਲਵੰਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਟੀਮ ਨਾਲ ਮਿਲ ਕੇ ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹੇ ਅੰਦਰ 16 ਕੈਂਪ ਲਗਾਏ ਜਾ ਚੁੱਕੇ ਹਨ। ਸਕੂਲ ਪ੍ਰਿੰਸੀਪਲ ਹਰਵੰਤ ਸਿੰਘ ਨੇ ਕੈਂਪ ਵਿਚ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਂਪ ਵਿਚ ਆੜ੍ਹਤੀ ਬਾਰਾ ਸਿੰਘ ਖੁਰਦ, ਮਨਦੀਪ ਸਿੰਘ ਖੁਰਦ ਤੇ ਸਿਮਰਜੀਤ ਸਿੰਘ ਰਾਣੂ ਆਦਿ ਹਾਜ਼ਰ ਸਨ।
Advertisement
Advertisement