ਸੰਤ ਈਸ਼ਰ ਸਿੰਘ ਸਕੂਲ ਵਿੱਚ ਕੈਂਸਰ ਕੈਂਪ
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿੱਚ ਐੱਸਬੀਆਈ ਕਾਰਡ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਕੈਂਸਰ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਕੈਂਪ ਲਗਾਇਆ ਗਿਆ ਜਿਸ ਵਿੱਚ 500 ਦੇ ਕਰੀਬ ਲੋਕਾਂ...
Advertisement
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿੱਚ ਐੱਸਬੀਆਈ ਕਾਰਡ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਕੈਂਸਰ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਕੈਂਪ ਲਗਾਇਆ ਗਿਆ ਜਿਸ ਵਿੱਚ 500 ਦੇ ਕਰੀਬ ਲੋਕਾਂ ਨੇ ਜਾਂਚ ਕਰਵਾਈ। ਕੈਂਪ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਧੂਰੀ ਨੇ ਕੀਤੀ। ਇਸ ਮੌਕੇ ਡਾ. ਧਰਮਿੰਦਰ ਸਿੰਘ ਨੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਜੇਕਰ ਕੈਂਸਰ ਦੇ ਲੱਛਣਾਂ ਨੂੰ ਸਮੇਂ ’ਤੇ ਪਛਾਣ ਲਿਆ ਜਾਵੇ ਤਾਂ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਦੌਰਾਨ ਕੈਂਸਰ ਦੀ ਜਾਂਚ ਦੇ ਨਾਲ-ਨਾਲ ਸ਼ੂਗਰ, ਬੀਪੀ, ਪੀਐੱਸਏ ਦੇ ਟੈਸਟਾਂ ਤੋਂ ਇਲਾਵਾ ਬਲੱਡ ਕੈਂਸਰ ਜਾਂਚ, ਮੂੰਹ, ਗਲੇ ਤੇ ਹੱਡੀਆਂ ਦੇ ਰੋਗਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਕੂਲ ਕਮੇਟੀ ਚੇਅਰਪਰਸਨ ਗੁਰਮੀਤ ਕੌਰ ਅਤੇ ਪ੍ਰਿੰਸੀਪਲ ਮਨਜੀਤ ਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕੈਂਪ ਨੂੰ ਸਫਲ ਬਣਾਉਣ ਲਈ ਸਕੂਲ ਦੇ ਸਟਾਫ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਕੂਲ ਛਾਹੜ ਦੇ ਸੰਸਥਾਪਕ ਸੰਤ ਸਾਧੂ ਸਿੰਘ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਸਾਰੇ ਮਰੀਜ਼ਾਂ ਨੂੰ ਆਸ਼ੀਕਵਾਦ ਦਿੱਤਾ।
Advertisement
Advertisement