ਰਵਿਦਾਸ ਕਲੋਨੀ ’ਚ ਕੈਂਪ ਲਾਇਆ
ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਮਰਹੂੁਮ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਇੱਥੇ ਰਵਿਦਾਸ ਕਲੋਨੀ ਵਿਖੇ ਅੱਖਾਂ ਅਤੇ ਚਮੜੀ ਦੇ ਰੋਗਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਾਇਆ। ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਸਿੰਗਲਾ ਦੇ ਪੁੱਤਰ ਮੋਹਿਤ ਸਿੰਗਲਾ...
Advertisement
ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਮਰਹੂੁਮ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਇੱਥੇ ਰਵਿਦਾਸ ਕਲੋਨੀ ਵਿਖੇ ਅੱਖਾਂ ਅਤੇ ਚਮੜੀ ਦੇ ਰੋਗਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਾਇਆ। ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਸਿੰਗਲਾ ਦੇ ਪੁੱਤਰ ਮੋਹਿਤ ਸਿੰਗਲਾ ਨੇ ਕੀਤਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ ਦੀਪਸ਼ਿਖਾ, ਡਾ ਅਨੀਮਾ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ ਗੀਤਿਕਾ ਦੀ ਟੀਮ ਵੱਲੋਂ 500 ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ 60 ਮਰੀਜ਼ਾਂ ਨੂੰ ਮੁਫ਼ਤ ਲੈੱਨਜ਼ ਪਾਉਣ ਲਈ ਚੁਣਿਆ ਗਿਆ। ਇਸ ਮੌਕੇ ਰਣਜੀਤ ਸਿੰਘ ਤੂਰ, ਗੁਰਦੀਪ ਸਿੰਘ ਘਰਾਚੋਂ, ਜਗਤਾਰ ਨਮਾਦਾ, ਸੁਖਜਿੰਦਰ ਸਿੰਘ ਬਿੱਟੂ ਤੂਰ, ਹਰਵਿੰਦਰ ਕੌਰ, ਹਰਦੀਪ ਸਿੰਘ ਤੂਰ, ਬਲਵਿੰਦਰ ਸਿੰਘ ਪੂਨੀਆਂ, ਅਮਰੀਕ ਸਿੰਘ, ਮੰਗਤ ਸ਼ਰਮਾ, ਮਹੇਸ਼ ਵਰਮਾ, ਸੁਰਜੀਤ ਸਿੰਘ ਮੱਟਰਾਂ, ਕੁਲਦੀਪ ਸ਼ਰਮਾ, ਬਿੱਟੂ ਖ਼ਾਨ ਅਤੇ ਕਰਮਜੀਤ ਸਿੰਘ ਸਕਰੌਦੀ ਹਾਜ਼ਰ ਸਨ।
Advertisement
