ਕੈਬਨਿਟ ਮੰਤਰੀ ਨੂੰ ਲੱਡੂਆਂ ਨਾਲ ਤੋਲਿਆ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਸਬੰਧੀ ਅੜਕਵਾਸ, ਰਾਮਗੜ੍ਹ ਸੰਧੂਆਂ, ਸੇਖੂਵਾਸ, ਘੋੜੇਨਾਬ, ਰੋੜੇਵਾਲਾ, ਭਾਈ ਕੀ ਪਿਸ਼ੌਰ, ਰਾਏਧਰਾਣਾ, ਝਲੂਰ, ਕਾਲਬੰਜਾਰਾ, ਖੰਡੇਬਾਦ, ਕੋਟੜਾ ਲਹਿਲ, ਆਲਮਪੁਰ, ਅਲੀਸ਼ੇਰ, ਚੋਟੀਆਂ, ਚੂੜਲ ਕਲਾਂ, ਚੂੜਲ ਖੁਰਦ, ਬਖੌਰਾ ਕਲਾਂ, ਬਖੌਰਾ ਖੁਰਦ, ਗੁਰਨੇ ਕਲਾਂ, ਗੁਰਨੇ ਖੂਰਦ, ਰਾਮਪੁਰਾ ਜਵਾਹਰਵਾਲਾ, ਗੋਬਿੰਦਪੁਰਾ ਜਵਾਹਰਵਾਲਾ, ਲਹਿਲ ਖੁਰਦ, ਲਹਿਲ ਕਲਾਂ, ਬੱਲਰਾਂ, ਕੜੈਲ, ਸੁਰਜਨ ਭੈਣੀ, ਭੂੰਦੜ ਭੈਣੀ, ਹਮੀਰਗੜ੍ਹ, ਬੁਸ਼ਹਿਰਾ, ਬੰਗਾ, ਰਾਜਲਹੇੜੀ, ਬਾਦਲਗੜ੍ਹ, ਨਵਾਂ ਗਾਓ, ਹੋਤੀਪੁਰ, ਅੰਨਦਾਣਾ, ਬੋਪੁਰ ਅਤੇ ਬਨਾਰਸੀ ਪਿੰਡਾਂ ਦਾ ਦੌਰਾ ਕੀਤਾ।
ਇਸ ਦੌਰਾਨ ਪਿੰਡ ਰਾਏਧਰਾਣਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਦਿਨ ਰਾਤ ਦੇ ਯਤਨਾਂ ਸਦਕਾ ਉਹ ਘੱਗਰ ਦੀ ਮਾਰ ਤੋਂ ਬਚੇ ਹਨ। ਇਸ ਲਈ ਮੌਜੂਦਾ ਚੋਣਾਂ ਵਿੱਚ ਉਹ ਆਪ ਪਾਰਟੀ ਨੂੰ ਭਾਰੀ ਬਹੁਮਤ ਦੇਣਗੇ। ਹਰ ਪਿੰਡ ਵਿੱਚ ਲੋਕਾਂ ਨੇ ਬੜੇ ਜੋਸ਼ ਨਾਲ ‘ਆਪ’ ਸਰਕਾਰ ਦੀਆਂ ਨੀਤੀਆਂ ਦਾ ਸਵਾਗਤ ਕਰਦੇ ਹੋਏ ਆਪਣਾ ਮਜ਼ਬੂਤ ਸਮਰਥਨ ਪ੍ਰਗਟਾਇਆ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਪਿੰਡਾਂ ਦਾ ਚਹੁੰ-ਮੁੱਖੀ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਪਿੰਡਾਂ ਵਿੱਚ ਨਹਿਰੀ ਪਾਣੀ ਪੁੱਜਾਉਣ ਲਈ ਵਿਸ਼ਾਲ ਪ੍ਰਾਜੈਕਟ ਸ਼ੁਰੂ ਹੋਏ ਹਨ ਤਾਂ ਜੋ ਕਿਸਾਨੀ ਨੂੰ ਸਹੀ ਸਿੰਚਾਈ ਮੁਹੱਈਆ ਹੋਵੇ ਅਤੇ ਪਾਣੀ ਦੇ ਡਿੱਗਦੇ ਪੱਧਰ ਤੋਂ ਪਿੰਡਾਂ ਨੂੰ ਰਾਹਤ ਮਿਲੇ।
