ਬਸਪਾ ਵੱਲੋਂ ਹੜ੍ਹ ਪੀੜਤਾਂ ਲਈ ਮੁਆਵਜ਼ੇ ਸਬੰਧੀ ਡੀਸੀ ਨੂੰ ਪੱਤਰ
ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ. ਮੱਖਣ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਹੜ੍ਹ ਕਾਰਨ ਗਰੀਬਾਂ, ਮਜ਼ਦੂਰਾਂ ਦਲਤਾਂ ਤੇ ਪੱਛੜੇ ਵਰਗਾਂ, ਕਿਰਤੀ ਲੋਕਾਂ ਦੇ ਘਰ ਢਹਿ ਗਏ ਹਨ, ਘਰੇਲੂ ਸਮਾਨ ਖਰਾਬ ਹੋ ਗਿਆ ਹੈ ਅਤੇ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਘਰ ਢਹਿ ਜਾਣ ’ਤੇ ਪ੍ਰਤੀ ਪਰਿਵਾਰ ਨੂੰ ਘੱਟੋ ਘੱਟ ਪੰਜ ਲੱਖ ਰੁਪਏ ਦਿੱਤੇ ਜਾਣ, ਘਰੇਲੂ ਸਮਾਨ ਖਰਾਬ ਹੋਣ ’ਤੇ ਪ੍ਰਤੀ ਪਰਿਵਾਰ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣ, ਮੱਝ ਅਤੇ ਗਾਂ ਮਰਨ ’ਤੇ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਬੇਜ਼ਮੀਨੇ ਲੋਕ ਮਜ਼ਦੂਰੀ ਉਜਰਤ ਦਿਹਾੜੀ ਮਨਰੇਗਾ ਦੇ ਕੰਮ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਪ੍ਰਤੀ ਪਰਿਵਾਰ ਇਕ ਲੱਖ ਰੁਪਏ ਦਿੱਤੇ ਜਾਣ। ਇਸ ਮੌਕੇ ਬਸਪਾ ਆਗੂ ਪਵਿੱਤਰ ਸਿੰਘ, ਰਣਧੀਰ ਸਿੰਘ ਨਾਗਰਾ, ਭੋਲਾ ਸਿੰਘ ਧਰਮਗੜ੍ਹ, ਅਮਰੀਕ ਸਿੰਘ ਕੈਂਥ, ਡਾ ਮਿੱਠੂ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ, ਮਿੱਠਾ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ, ਗੁਰਜੰਟ ਸਿੰਘ, ਹਰਪਾਲ ਕੌਰ ਅਤੇ ਕਰਮਜੀਤ ਕੌਰ ਮੌਜੂਦ ਸਨ।