ਬਰਾਸ ਫਾਊਂਡੇਸ਼ਨ ਦਾ ਇਜਲਾਸ ਤੇ ਦੀਪ ਦਾਨ ਉਤਸਵ
ਪਿੰਡ ਗੋਬਿੰਦਗੜ੍ਹ ਜੇਜੀਆਂ ਵਿੱਚ ਭੀਮ ਰਾਓ ਅੰਬੇਡਕਰ ਸੋਸ਼ਲ ਸਰਵਿਸ (ਬਰਾਸ) ਫਾਊਂਡੇਸ਼ਨ ਵੱਲੋਂ ਸਾਲਾਨਾ ਇਜਲਾਸ ਅਤੇ ਦੀਪ ਦਾਨ ਉਤਸਵ ਮਨਾਇਆ ਗਿਆ। ਸਮਾਰੋਹ ਦੌਰਾਨ ਪ੍ਰਸਿੱਧ ਦਲਿਤ ਚਿੰਤਕ ਅਤੇ ਲੇਖਕ ਦਰਸ਼ਨ ਸਿੰਘ ਬਾਜਵਾ, ਪ੍ਰਿੰਸੀਪਲ ਦੇਸ਼ ਰਾਜ ਛਾਜਲੀ ਅਤੇ ਜਗਦੀਸ਼ ਲਾਲ ਛਾਜਲੀ ਦਾ ਪ੍ਰੋ. ਗੁਰਨਾਮ ਸਿੰਘ ਮੁਕਤਸਰ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਸਮਾਜਿਕ ਜਥੇਬੰਦੀਆਂ ਦੇ ਸਰਗਰਮ ਕਾਰਕੁਨਾਂ ਅੰਬੇਡਕਰੀ ਮਜ਼ਦੂਰ ਚੇਤਨਾ ਮੰਚ ਦੇ ਕਨਵੀਨਰ ਕਰਨੈਲ ਸਿੰਘ ਨੀਲੋਵਾਲ, ਜਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਅਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਆਗੂ ਬਲਵੀਰ ਸਿੰਘ ਆਲਮਪੁਰ ਨੂੰ ਗਿਆਨੀ ਦਿੱਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਹੰਸਰਾਜ ਸਿੰਘ ਬਖ਼ਸ਼ੀਵਾਲਾ ਦੀ ਜੀਵਨ ਸਾਥੀ ਕਿਰਨਪਾਲ ਕੌਰ ਨੂੰ ਆਪਣੇ ਪਤੀ ਨੂੰ ਕਾਨੂੰਨੀ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ’ਤੇ ਰਾਮਾ ਬਾਈ ਅੰਬੇਡਕਰ ਪੁਰਸਕਾਰ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਬਰਾਸ ਫਾਊਂਡੇਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਵੀ ਕੀਤੀ ਗਈ। ਸਰਬਸੰਮਤੀ ਨਾਲ ਲਾਭ ਸਿੰਘ ਨੂੰ ਚੇਅਰਮੈਨ, ਕੁਲਦੀਪ ਸਿੰਘ ਨੂੰ ਵਾਈਸ ਚੇਅਰਮੈਨ, ਲਖਵਿੰਦਰ ਸਿੰਘ ਨੂੰ ਸਕੱਤਰ ਅਤੇ ਰਿੰਕੂ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਦਰਸ਼ਨ ਸਿੰਘ ਨੂੰ ਸਲਾਹਕਾਰ, ਅਜੈਬ ਸਿੰਘ ਨੀਲੋਵਾਲ ਨੂੰ ਪ੍ਰੈੱਸ ਸਕੱਤਰ, ਨਿਰਮਲ ਸਿੰਘ ਬੰਟੀ ਨੰਗਲਾ, ਜਰਨੈਲ ਸਿੰਘ ਸੰਗਤੀ ਵਾਲਾ ਅਤੇ ਹਰਪ੍ਰੀਤ ਕੌਰ ਲੌਂਗੋਵਾਲ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਸੁਬੇਦਾਰ ਗੁਰਸੇਵਕ ਸਿੰਘ ਲੌਂਗੋਵਾਲ ਨੂੰ ਪ੍ਰਚਾਰਕ ਅਤੇ ਐਡਵੋਕੇਟ ਹੰਸਰਾਜ ਬਖਸ਼ੀਵਾਲਾ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਅਤੇ ਮਹਿੰਦਰ ਸਿੰਘ ਨੇ ਕੀਤਾ। ਸੰਗਰਾਮੀ ਕਲਾ ਕੇਂਦਰ ਸੁਨਾਮ ਦੇ ਭੋਲਾ ਸਿੰਘ ਨੇ ਮਿਸ਼ਨਰੀ ਗੀਤਾਂ ਰਾਹੀਂ ਹਾਜ਼ਰੀਨ ਨੂੰ ਜਾਗਰੂਕ ਕੀਤਾ। ਇਸ ਮੌਕੇ ਸਰਵਨ ਸਿੰਘ ਕਾਲਾਬੂਲਾ, ਰਘਵੀਰ ਸਿੰਘ ਫਤਿਹਗੜ੍ਹ ਤੇ ਹਰਜਸ ਸਿੰਘ ਖਡਿਆਲ ਆਦਿ ਹਾਜ਼ਰ ਸਨ।
ਕੈਪਸਨ: ਸਮਾਗਮ ਵਿੱਚ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।