ਬ੍ਰਾਹਮਣ ਸਭਾ ਵੱਲੋਂ ਬਜ਼ੁਰਗਾਂ ਲਈ ਅਸੈੱਸਮੈਂਟ ਕੈਂਪ
ਇੱਥੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਸ੍ਰੀ ਬ੍ਰਾਹਮਣ ਸਭਾ ਭਵਾਨੀਗੜ੍ਹ ਵੱਲੋਂ ਬਿਗ ਹੋਪ ਫਾਊਂਂਡੇਸ਼ਨ ਬਰੇਟਾ ਅਤੇ ਅੱਤਰੀ ਅਕੈਡਮੀ ਭਵਾਨੀਗੜ੍ਹ ਦੇ ਸਹਿਯੋਗ ਨਾਲ ਆਰ ਵੀ ਵਾਈ ਸਕੀਮ ਅਧੀਨ 60 ਸਾਲ ਦੀ ਉਮਰ ਤੋਂ ਉੱਪਰ ਬਜ਼ੁਰਗਾਂ ਲਈ ਮੁਫ਼ਤ ਅਸੈੱਸਮੈਂਟ ਕੈਂਪ ਲਾਇਆ ਗਿਆ। ਸੰਸਥਾ...
Advertisement
ਇੱਥੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਸ੍ਰੀ ਬ੍ਰਾਹਮਣ ਸਭਾ ਭਵਾਨੀਗੜ੍ਹ ਵੱਲੋਂ ਬਿਗ ਹੋਪ ਫਾਊਂਂਡੇਸ਼ਨ ਬਰੇਟਾ ਅਤੇ ਅੱਤਰੀ ਅਕੈਡਮੀ ਭਵਾਨੀਗੜ੍ਹ ਦੇ ਸਹਿਯੋਗ ਨਾਲ ਆਰ ਵੀ ਵਾਈ ਸਕੀਮ ਅਧੀਨ 60 ਸਾਲ ਦੀ ਉਮਰ ਤੋਂ ਉੱਪਰ ਬਜ਼ੁਰਗਾਂ ਲਈ ਮੁਫ਼ਤ ਅਸੈੱਸਮੈਂਟ ਕੈਂਪ ਲਾਇਆ ਗਿਆ। ਸੰਸਥਾ ਦੇ ਪ੍ਰਧਾਨ ਮਨਦੀਪ ਅੱਤਰੀ, ਜਨਰਲ ਸਕੱਤਰ ਡਾ. ਰਿੰਪੀ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਪਾਲ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ 400 ਵਿਅਕਤੀਆਂ ਦੀ ਅਸੈੱਸਮੈਂਟ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਕਰੀਬ ਇੱਕ ਮਹੀਨੇ ਵਿੱਚ ਵੀਲ੍ਹ ਚੇਅਰ, ਕਮੋਡ ਵਾਲੀ ਕੁਰਸੀ, ਕੰਨਾਂ ਦੀਆਂ ਮਸ਼ੀਨਾਂ, ਫਹੁੜੀਆਂ, ਖੂੰਡੀਆਂ, ਸਰਵਾਈਕਲ ਕਾਲਰ, ਬੈਕ ਸਪੋਰਟ ਬੈਲਟ ਤੇ ਗੋਡਿਆਂ ਦੇ ਕੈਪ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ, ਵਿਨੋਦ ਸ਼ਰਮਾ, ਵਿਪਨ ਸ਼ਰਮਾ, ਪੰਡਤ ਜਗਦੀਸ਼ ਸ਼ਾਸਤਰੀ, ਦਵਿੰਦਰ ਮੋਦਗਿੱਲ, ਮੱਖਣ ਸ਼ਰਮਾ, ਨਰਿੰਦਰ ਲਵੀ, ਯੋਗੇਸ਼ ਰਤਨ, ਪ੍ਰੀਤੀ ਸ਼ਰਮਾ, ਨੀਲਮ ਮੋਦਗਿੱਲ, ਹਰਿੰਦਰਪਾਲ ਨੀਟਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Advertisement
Advertisement