ਰੇਲਵੇ ਫਾਟਕ ਕੋਲੋਂ ਲਾਸ਼ ਮਿਲੀ
ਜੀ.ਆਰ.ਪੀ. ਧੂਰੀ ਦੇ ਸਹਾਇਕ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਰੇਲਵੇ ਪੁਲੀਸ ਨੂੰ ਧੂਰੀ ਹਿੰਮਤਾਨਾ ਨੇੜੇ ਡਬਲ ਫਾਟਕ ਧੂਰੀ ਤੋਂ ਇੱਕ ਨੌਜਵਾਨ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਸਾਲ ਹੈ। ਉਨ੍ਹਾਂ ਦੱਸਿਆ...
Advertisement
ਜੀ.ਆਰ.ਪੀ. ਧੂਰੀ ਦੇ ਸਹਾਇਕ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਰੇਲਵੇ ਪੁਲੀਸ ਨੂੰ ਧੂਰੀ ਹਿੰਮਤਾਨਾ ਨੇੜੇ ਡਬਲ ਫਾਟਕ ਧੂਰੀ ਤੋਂ ਇੱਕ ਨੌਜਵਾਨ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਸਾਲ ਹੈ। ਉਨ੍ਹਾਂ ਦੱਸਿਆ ਕਿ ਇਹ ਸਿਰ ਤੋਂ ਮੋਨਾ ਅਤੇ ਦਰਮਿਆਨੀ ਸਿਹਤ ਹੈ, ਜਿਸ ਦੇ ਚੈੱਕਦਾਰ ਲਾਲ ਰੰਗ ਦੀ ਕਮੀਜ਼ ਤੇ ਜੀਨ ਦੀ ਪੈਂਟ ਦੀ ਪਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਨਾਖਤ ਲਈ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਧੂਰੀ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਉਹ ਪੁਲੀਸ ਨਾਲ ਸੰਪਰਕ ਕਰਨ।
Advertisement
Advertisement