ਸੰਤ ਨਿਰੰਕਾਰੀ ਸਤਿਸੰਗ ਭਵਨ ’ਚ ਖ਼ੂਨਦਾਨ ਕੈਂਪ
ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਸੰਤ ਨਿਰੰਕਾਰੀ ਸਤਿਸੰਗ ਭਵਨ ਮਾਲੇਰਕੋਟਲਾ ਵਿੱਚ ਖ਼ੂਨਦਾਨ ਕੈਂਪ ’ਚ 109 ਸ਼ਰਧਾਲੂਆਂ ਨੇ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਮਾਲੇਰਕੋਟਲਾ ਦੇ ਐੱਸਡੀਐੱਮ ਗੁਰਮੀਤ ਕੁਮਾਰ ਅਤੇ ਮਿਸ਼ਨ ਦੇ...
Advertisement
ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਸੰਤ ਨਿਰੰਕਾਰੀ ਸਤਿਸੰਗ ਭਵਨ ਮਾਲੇਰਕੋਟਲਾ ਵਿੱਚ ਖ਼ੂਨਦਾਨ ਕੈਂਪ ’ਚ 109 ਸ਼ਰਧਾਲੂਆਂ ਨੇ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਮਾਲੇਰਕੋਟਲਾ ਦੇ ਐੱਸਡੀਐੱਮ ਗੁਰਮੀਤ ਕੁਮਾਰ ਅਤੇ ਮਿਸ਼ਨ ਦੇ ਸੰਗਰੂਰ ਜ਼ੋਨ ਇੰਚਾਰਜ ਡਾ. ਵੀਸੀ ਲੂਥਰਾ ਨੇ ਕੀਤਾ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਮਾਲੇਰਕੋਟਲਾ ਬ੍ਰਾਂਚ ਦੇ ਮੁਖੀ ਮੇਵਾ ਸਿੰਘ ਨੇ ਡਾ. ਵੀਸੀ ਲੂਥਰਾ ਅਤੇ ਖੂਨਦਾਨੀਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਕੈਂਪ ਵਿੱਚ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ ਡਾ. ਗੁਰਿੰਦਰ ਕੌਰ (ਬੀਟੀਓ) ਦੀ ਅਗਵਾਈ ਵਿੱਚ 7 ਮੈਂਬਰੀ ਟੀਮ ਨੇ ਖੂਨ ਇਕੱਤਰ ਕੀਤਾ।
Advertisement