ਬੀਕੇਯੂ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ
ਬਲਾਕ ਮੂਨਕ ਦੇ ਕਿਸਾਨ ਆਗੂਆਂ ਦੀ ਮੀਟਿੰਗ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਉਗਰਾਹਾਂ ਜਥੇਬੰਦੀ ਵੱਲੋਂ ਮਾਝੇ ਤੇ ਦੁਆਬੇ ਦੇ ਹੜ੍ਹ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਬਿਮਾਰਾਂ ਲਈ ਦਵਾਈਆਂ ਦਾ ਪ੍ਰਬੰਧ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਖਾਣ-ਪੀਣ ਦੀ ਵਰਤੋਂ ’ਚ ਆਉਣ ਵਾਲਾ ਹਰ ਤਰ੍ਹਾਂ ਦਾ ਰਾਸ਼ਨ-ਪਾਣੀ ਅਤੇ ਹੜ੍ਹ ਦੇ ਪਾਣੀ ਕਾਰਨ ਕਿਸਾਨਾਂ ਦੀਆ ਖਰਾਬ ਹੋਈਆਂ ਜ਼ਮੀਨਾਂ ਪੱਧਰ ਕਰਕੇ ਕਣਕ ਦੀ ਫਸਲ ਬੀਜਣ ਤੱਕ ਖਾਦਾਂ ਦਾ ਸਾਰਾ ਪ੍ਰਬੰਧ ਜਥੇਬੰਦੀ ਵੱਲੋਂ ਕੀਤਾ ਜਾਵੇਗਾ।
ਜ਼ਮੀਨਾਂ ਪੱਧਰ ਕਰਨ ’ਤੇ ਵਾਹ ਵਹਾਈ ਕਰਨ ਲਈ ਜਥੇਬੰਦੀ ਵੱਲੋਂ ਪੰਜ ਹਜ਼ਾਰ ਟਰੈਕਟਰ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਡੀਜ਼ਲ ਤੱਕ ਦਾ ਵੀ ਸਾਰਾ ਖਰਚਾ ਜਥੇਬੰਦੀ ਦਾ ਹੋਵੇਗਾ। ਇਸ ਲਈ ਕਿਸਾਨ ਆਗੂ ਵੱਲੋਂ ਪਿੰਡ ਇਕਾਈਆਂ ਦੇ ਕਿਸਾਨ ਆਗੂਆਂ ਨੂੰ ਆਪੋ-ਆਪਣੇ ਪਿੰਡਾਂ ਤੋਂ ਵੱਧ ਤੋਂ ਵੱਧ ਫੰਡ ਇਕੱਠੇ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਬਲਾਕ ਆਗੂ ਰਿੰਕੂ ਮੂਨਕ, ਰੋਸ਼ਨ ਮੂਨਕ, ਕੁਲਦੀਪ ਗੁਲਾੜੀ ਅਤੇ ਬੱਬੂ ਚੱਠੇ ਨੇ ਸੰਬੋਧਨ ਕੀਤਾ।