ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਲਾਕ ਕਾਂਗਰਸ ਦਾ ਵਫ਼ਦ ਸਹਾਇਕ ਕਮਿਸ਼ਨਰ ਨੂੰ ਮਿਲਿਆ

ਡੀ ਸੀ ਦੇ ਨਾਂ ਮੰਗ ਪੱਤਰ ਸੌਂਪਿਆ; ਸਮੱਸਿਆਵਾਂ ਤੁਰੰਤ ਹੱਲ ਕਰਨ ਦੀ ਮੰਗ
ਸਹਾਇਕ ਕਮਿਸ਼ਨਰ ਲਵਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਬਲਾਕ ਕਾਂਗਰਸ ਦੇ ਆਗੂ ਤੇ ਨਗਰ ਕੌਂਸਲਰ।
Advertisement
ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਲਾਕ ਕਾਂਗਰਸ ਕਮੇਟੀ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ ਲਵਪ੍ਰੀਤ ਸਿੰਘ ਨੂੰ ਸੌਂਪਿਆ ਗਿਆ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰੌਕੀ ਬਾਂਸਲ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਮੰਗ ਕੀਤੀ ਕਿ ਸ਼ਹਿਰ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ।

ਰੌਕੀ ਬਾਂਸਲ ਨੇ ਦੱਸਿਆ ਕਿ ਸ਼ਹਿਰ ਵਿਚ ਜਗਾਹ ਜਗਾਹ ਕੂੜੇ ਦੇ ਢੇਰ ਲੱਗੇ ਹਨ, ਸੀਵਰੇਜ ਦਾ ਪਾਣੀ ਗਲੀਆਂ ਵਿਚ ਫੈਲ ਰਿਹਾ ਹੈ, ਪੀਣ ਵਾਲੇ ਸ਼ੁੱਧ ਪਾਣੀ ਦੀ ਢੁੱਕਵੀਂ ਸਪਲਾਈ ਨਹੀਂ ਮਿਲ ਰਹੀ। ਸ਼ਹਿਰ ਦੇ ਲੋਕ ਡੇਂਗੂ ਅਤੇ ਚਿਕਨਗੁਣੀਆਂ, ਬੁਖਾਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਫੌਗਿੰਗ ਮਸ਼ੀਨਾਂ ਦਾ ਖਾਸ ਪ੍ਰਬੰਧ ਨਹੀਂ ਹੈ। ਸ਼ਹਿਰ ਵਿਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਹਰ ਗਲੀ, ਮੁਹੱਲੇ ਅਤੇ ਬਾਜ਼ਾਰ ਵਿੱਚ ਲਾਵਾਰਸ ਪਸ਼ੂ ਅਤੇ ਕੁੱਤੇ ਸ਼ਰੇਆਮ ਫਿਰਦੇ ਹਨ ਜੋ ਕਿ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ। ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ ਪਰ ਕੋਈ ਧਿਆਨ ਨਹੀਂ ਹੈ। ਬਲਾਕ ਕਾਂਗਰਸ ਕਮੇਟੀ ਨੇ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਹੱਲ ਕੀਤਾ ਜਾਵੇ। ਵਫ਼ਦ ਵਿਚ ਨੱਥੂ ਲਾਲ ਢੀਂਗਰਾ, ਜੋਤੀ ਗਾਬਾ, ਦੀਪਕ ਕੁਮਾਰ, ਮਨੀ ਕਥੂਰੀਆ, ਬਲਵੀਰ ਕੌਰ ਸੈਣੀ ਸਾਰੇ ਨਗਰ ਕੌਂਸਲਰ, ਹਰਪਾਲ ਸਿੰਘ, ਰਵੀ ਚਾਵਲਾ, ਸ਼ਕਤੀਜੀਤ ਸਿੰਘ, ਸ਼ੰਮੀ ਮਾਂਗਟ, ਬਲਕਾਰ ਸਿੰਘ, ਚਰਨਜੀਤ ਕੌਰ, ਨਵੀਨ ਸ਼ਰਮਾ, ਅੰਮ੍ਰਿਤ ਲਾਲ, ਭੁਪਿੰਦਰ ਸ਼ਰਮਾ, ਨਰੇਸ ਗਾਬਾ, ਪਰਵਿੰਦਰ ਬਜਾਜ, ਅਸੋਕ ਕੁਮਾਰ, ਅਮਨਦੀਪ ਮਾਨ, ਜਸਵਿੰਦਰ ਸਿੰਘ, ਅਭਿਸ਼ੇਕ , ਲਲਿਤ ਕੁਮਾਰ, ਖੇਮ ਚੰਦ ਸ਼ਰਮਾ, ਨਰੇਸ਼ ਸ਼ਰਮਾ ਅਤੇ ਰਾਜ ਹਰੀਪੁਰਾ ਸ਼ਾਮਲ ਸਨ।

Advertisement

Advertisement
Show comments