ਬਲਾਕ ਕਾਂਗਰਸ ਦਾ ਵਫ਼ਦ ਸਹਾਇਕ ਕਮਿਸ਼ਨਰ ਨੂੰ ਮਿਲਿਆ
ਰੌਕੀ ਬਾਂਸਲ ਨੇ ਦੱਸਿਆ ਕਿ ਸ਼ਹਿਰ ਵਿਚ ਜਗਾਹ ਜਗਾਹ ਕੂੜੇ ਦੇ ਢੇਰ ਲੱਗੇ ਹਨ, ਸੀਵਰੇਜ ਦਾ ਪਾਣੀ ਗਲੀਆਂ ਵਿਚ ਫੈਲ ਰਿਹਾ ਹੈ, ਪੀਣ ਵਾਲੇ ਸ਼ੁੱਧ ਪਾਣੀ ਦੀ ਢੁੱਕਵੀਂ ਸਪਲਾਈ ਨਹੀਂ ਮਿਲ ਰਹੀ। ਸ਼ਹਿਰ ਦੇ ਲੋਕ ਡੇਂਗੂ ਅਤੇ ਚਿਕਨਗੁਣੀਆਂ, ਬੁਖਾਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਫੌਗਿੰਗ ਮਸ਼ੀਨਾਂ ਦਾ ਖਾਸ ਪ੍ਰਬੰਧ ਨਹੀਂ ਹੈ। ਸ਼ਹਿਰ ਵਿਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਹਰ ਗਲੀ, ਮੁਹੱਲੇ ਅਤੇ ਬਾਜ਼ਾਰ ਵਿੱਚ ਲਾਵਾਰਸ ਪਸ਼ੂ ਅਤੇ ਕੁੱਤੇ ਸ਼ਰੇਆਮ ਫਿਰਦੇ ਹਨ ਜੋ ਕਿ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ। ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ ਪਰ ਕੋਈ ਧਿਆਨ ਨਹੀਂ ਹੈ। ਬਲਾਕ ਕਾਂਗਰਸ ਕਮੇਟੀ ਨੇ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਹੱਲ ਕੀਤਾ ਜਾਵੇ। ਵਫ਼ਦ ਵਿਚ ਨੱਥੂ ਲਾਲ ਢੀਂਗਰਾ, ਜੋਤੀ ਗਾਬਾ, ਦੀਪਕ ਕੁਮਾਰ, ਮਨੀ ਕਥੂਰੀਆ, ਬਲਵੀਰ ਕੌਰ ਸੈਣੀ ਸਾਰੇ ਨਗਰ ਕੌਂਸਲਰ, ਹਰਪਾਲ ਸਿੰਘ, ਰਵੀ ਚਾਵਲਾ, ਸ਼ਕਤੀਜੀਤ ਸਿੰਘ, ਸ਼ੰਮੀ ਮਾਂਗਟ, ਬਲਕਾਰ ਸਿੰਘ, ਚਰਨਜੀਤ ਕੌਰ, ਨਵੀਨ ਸ਼ਰਮਾ, ਅੰਮ੍ਰਿਤ ਲਾਲ, ਭੁਪਿੰਦਰ ਸ਼ਰਮਾ, ਨਰੇਸ ਗਾਬਾ, ਪਰਵਿੰਦਰ ਬਜਾਜ, ਅਸੋਕ ਕੁਮਾਰ, ਅਮਨਦੀਪ ਮਾਨ, ਜਸਵਿੰਦਰ ਸਿੰਘ, ਅਭਿਸ਼ੇਕ , ਲਲਿਤ ਕੁਮਾਰ, ਖੇਮ ਚੰਦ ਸ਼ਰਮਾ, ਨਰੇਸ਼ ਸ਼ਰਮਾ ਅਤੇ ਰਾਜ ਹਰੀਪੁਰਾ ਸ਼ਾਮਲ ਸਨ।