ਬੀਕੇਯੂ ਉਗਰਾਹਾਂ ਨੇ ਅੱਧੀ ਦਰਜਨ ਪਿੰਡਾਂ ਵਿੱਚ ਇਕਾਈਆਂ ਚੁਣੀਆਂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਦਿੜ੍ਹਬਾ ਦੇ ਆਗੂ ਹਰਬੰਸ ਸਿੰਘ ਦਿੜ੍ਹਬਾ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਆਗੂ ਹਰਜੀਤ ਸਿੰਘ ਮਹਿਲਾਂ ਦੀ ਅਗਵਾਈ ਹੇਠ ਦਿੜ੍ਹਬਾ ਬਲਾਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਨਵੀਆਂ ਪਿੰਡ ਇਕਾਈਆਂ ਦੀ ਚੋਣ ਕੀਤੀ ਗਈ ਜਿੰਨ੍ਹਾਂ ਵਿੱਚ ਪਿੰਡ ਉੱਭਿਆ, ਮਹਿਲਾਂ, ਜਨਾਲ ਅਤੇ ਹੋਰ ਪਿੰਡਾਂ ਦੀਆਂ ਨਵੀਆਂ ਪਿੰਡ ਇਕਾਈਆਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਪਿੰਡ ਉਭਿਆ ਵਿਖੇ ਕਿਸਾਨ ਆਗੂ ਹੁਸ਼ਿਆਰ ਸਿੰਘ ਕਾਲਾ ਪਿੰਡ ਇਕਾਈ ਦੇ ਪ੍ਰਧਾਨ ਚੁਣੇ ਗਏ। ਬਲਾਕ ਦਿੜ੍ਹਬਾ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਦਿੜ੍ਹਬਾ, ਹੁਸ਼ਿਆਰ ਸਿੰਘ ਕਾਲਾ ਉਭਿਆ ਅਤੇ ਬਲਾਕ ਪ੍ਰੈਸ ਸਕੱਤਰ ਚਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲਕੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਤੇ ਹਮਲੇ ਕਰ ਰਹੀਆ ਹਨ ਤੇ ਜ਼ਮੀਨਾਂ ਦੇ ਉੱਪਰ ਬੁਰੀ ਨਜ਼ਰ ਰੱਖੀ ਹੋਈ ਹੈ। ਇਸ ਲਈ 25 ਜੁਲਾਈ ਨੂੰ ਸੰਗਰੂਰ ਵਿੱਚ ਵੱਡੀ ਕਿਸਾਨ ਮਜ਼ਦੂਰ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਅਮਨਦੀਪ ਸਿੰਘ ਮਹਿਲਾਂ, ਮੇਜਰ ਸਿੰਘ ਕੌਹਰੀਆਂ, ਜਗਦੀਪ ਸਿੰਘ ਮਹਿਲਾਂ, ਜਸਵੰਤ ਸਿੰਘ ਸਮੂੰਰਾਂ, ਜਸਵੰਤ ਸਿੰਘ ਸਮੂੰਰਾਂ, ਮਿਸਰਾ ਸਿੰਘ, ਹਰਜੀਤ ਸਿੰਘ ਮਹਿਲਾਂ ਆਦਿ ਕਿਸਾਨ ਆਗੂ ਹਾਜ਼ਰ ਸਨ।
ਬੁਗਰਾ, ਭਸੌੜ ਤੇ ਸਾਰੋਂ ਪਿੰਡ ’ਚ ਇਕਾਈਆਂ ਕਾਇਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਬਲਾਕ ਆਗੂ ਰਾਮ ਸਿੰਘ ਕੱਕੜਵਾਲ, ਕਰਮਜੀਤ ਸਿੰਘ ਭਲਵਾਨ ’ਤੇ ਅਧਾਰਤ ਟੀਮ ਦੀ ਨਿਗਰਾਨੀ ਹੇਠ ਪਿੰਡ ਬੁਗਰਾ, ਭਸੌੜ ਅਤੇ ਸਾਰੋਂ ਪਿੰਡਾਂ ਵਿੱਚ ਜਥੇਬੰਦੀ ਦੀਆਂ ਇਕਾਇਆਂ ਗਠਿਤ ਕੀਤੀਆਂ। ਪਿੰਡ ਬੁਗਰਾ ਵਿਖੇ ਇਕਾਈ ਦੀ ਚੋਣ ਦੌਰਾਨ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਸੁਰਜੀਤ ਸਿੰਘ, ਮੀਤ ਪ੍ਰਧਾਨ ਬਘੇਲ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ, ਖਜ਼ਾਨਚੀ ਚਰਨਜੀਤ ਸਿੰਘ, ਸਹਾਇਕ ਖਜ਼ਾਨਚੀ ਬਲਵੀਰ ਸਿੰਘ, ਪ੍ਰਚਾਰ ਸਕੱਤਰ ਹਰਪਾਲ ਸਿੰਘ, ਸੰਗਠਨ ਸਕੱਤਰ ਗੁਰਮੀਤ ਸਿੰਘ, ਪ੍ਰੈਸ ਸਕੱਤਰ ਰਜਿੰਦਰ ਸਿੰਘ, ਸਲਾਹਕਾਰ ਇਕਬਾਲ ਸਿੰਘ ਚੁਣੇ ਗਏ। ਪਿੰਡ ਭਸੌੜ ਵਿਖੇ ਬੀਕੇਯੂ ਉਗਰਾਹਾਂ ਨਾਲ ਸਬੰਧਤ ਇਸਤਰੀਆਂ ਦੀ ਗਠਿਤ ਕੀਤੀ ਇਕਾਈ ਦੌਰਾਨ ਪ੍ਰਧਾਨ ਸੁਰਜੀਤ ਕੌਰ, ਜਨਰਲ ਸਕੱਤਰ ਹਰਮਿੰਦਰ ਕੌਰ, ਮੀਤ ਪ੍ਰਧਾਨ ਗੁਰਮੀਤ ਕੌਰ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਕੌਰ, ਖਜ਼ਾਨਚੀ ਹਰਜੀਤ ਕੌਰ, ਸਹਾਇਕ ਖਜ਼ਾਨਚੀ ਹਰਜਿੰਦਰ ਕੌਰ, ਪ੍ਰਚਾਰ ਸਕੱਤਰ ਜਸਵੀਰ ਕੌਰ, ਸੰਗਠਨ ਸਕੱਤਰ ਸਿੰਦਰ ਕੌਰ, ਪ੍ਰੈਸ ਸਕੱਤਰ ਬਿੰਦਰ ਕੌਰ ਬਣਾਇਆ। ਸਾਰੋਂ ਦੀ ਚੋਣ ਦੌਰਾਨ ਪ੍ਰਧਾਨ ਗੁਰਜੰਟ ਸਿੰਘ, ਜਨਰਲ ਸਕੱਤਰ ਨਾਜ਼ਰ ਸਿੰਘ, ਮੀਤ ਪ੍ਰਧਾਨ ਖੁਸ਼ਿਵੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ, ਖਜ਼ਾਨਚੀ ਹਾਕਮ ਸਿੰਘ ਬਣਾਇਆ ਗਿਆ।