ਸਰਪੰਚ ਯੂਨੀਅਨ ਦੇ ਪ੍ਰਧਾਨ ਬਣੇ ਬਿੱਕਰ ਸਿੰਘ
ਇੱਥੇ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਹਲਕਾ ਸੰਗਰੂਰ ਦੇ ਸੰਗਠਨ ਇੰਚਾਰਜ ਗੁਰਪ੍ਰੀਤ ਸਿੰਘ ਚੰਨੋਂ ਦੀ ਅਗਵਾਈ ਹੇਠ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਪੰਚ ਯੂਨੀਅਨ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਬਿੱਕਰ ਸਿੰਘ ਭੱਟੀਵਾਲ...
Advertisement
ਇੱਥੇ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਹਲਕਾ ਸੰਗਰੂਰ ਦੇ ਸੰਗਠਨ ਇੰਚਾਰਜ ਗੁਰਪ੍ਰੀਤ ਸਿੰਘ ਚੰਨੋਂ ਦੀ ਅਗਵਾਈ ਹੇਠ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਪੰਚ ਯੂਨੀਅਨ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਬਿੱਕਰ ਸਿੰਘ ਭੱਟੀਵਾਲ ਕਲਾਂ ਅਤੇ ਜਗਪਾਲ ਸਿੰਘ ਕਾਲਾਝਾੜ ਮੀਤ ਪ੍ਰਧਾਨ ਬਣਾਏ ਗਏ। ਦੋਵੇਂ ਅਹੁਦੇਦਾਰਾਂ ਵੱਲੋਂ ਸਮੂਹ ਸਰਪੰਚਾਂ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂ ਚੇਅਰਮੈਨ ਜਗਸੀਰ ਝਨੇੜੀ, ਸੁਖਮਨ ਸਿੰਘ ਬਾਲਦ, ਵਿਕਰਮ ਸਿੰਘ ਨਕਟੇ, ਰਣਜੀਤ ਭੜੋ, ਚਮਕੌਰ ਖੇੜੀ ਚੰਦਵਾਂ, ਜਸਪਾਲ ਸਿੰਘ ਸਰਪੰਚ ਮੱਟਰਾਂ ਅਤੇ ਕਰਨੈਲ ਸਿੰਘ ਮਾਝੀ ਆਦਿ ਹਾਜ਼ਰ ਸਨ।
Advertisement
Advertisement