ਭਰਾਜ ਨੇ ਪਿੰਗਲਵਾੜਾ ਪਰਿਵਾਰ ਨਾਲ ਜਨਮ ਦਿਨ ਮਨਾਇਆ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਆਪਣਾ ਜਨਮ ਦਿਨ ਇੱਥੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਬਰਾਂਚ ਵਿੱਚ ਪਿੰਗਲਵਾੜਾ ਪਰਿਵਾਰ ਨਾਲ ਮਨਾਇਆ ਗਿਆ। ਆਪਣੇ ਪਤੀ ਮਨਦੀਪ ਸਿੰਘ ਨਾਲ ਪਿੰਗਲਵਾੜਾ ਸ਼ਾਖਾ ਪੁੱਜੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਧੀਕ ਪ੍ਰਬੰਧਕ ਹਰਜੀਤ ਸਿੰਘ...
Advertisement
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਆਪਣਾ ਜਨਮ ਦਿਨ ਇੱਥੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਬਰਾਂਚ ਵਿੱਚ ਪਿੰਗਲਵਾੜਾ ਪਰਿਵਾਰ ਨਾਲ ਮਨਾਇਆ ਗਿਆ। ਆਪਣੇ ਪਤੀ ਮਨਦੀਪ ਸਿੰਘ ਨਾਲ ਪਿੰਗਲਵਾੜਾ ਸ਼ਾਖਾ ਪੁੱਜੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਧੀਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ, ਮਾਸਟਰ ਸਤਪਾਲ ਸ਼ਰਮਾ ਅਤੇ ਜਰਨੈਲ ਸਿੰਘ ਨੇ ਨਿੱਘਾ ਸਵਾਗਤ ਕੀਤਾ। ਵਿਧਾਇਕਾ ਨੇ ਪਿੰਗਲਵਾੜਾ ਸ਼ਾਖਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਿਧਾਇਕਾ ਵਲੋਂ ਆਪਣੇ ਜਨਮ ਦਿਨ ਦਾ ਕੇਕ ਮਹਿਲਾ ਵਾਰਡ ਵਿਚ ਦਾਖਲ ਮਰੀਜ਼ਾਂ ਨਾਲ ਕੱਟਿਆ ਗਿਆ ਅਤੇ ਆਪਣੇ ਹੱਥੀਂ ਮਰੀਜ਼ਾਂ ਨੂੰ ਕੇਕ ਖਵਾ ਕੇ ਖੁਸ਼ੀ ਸਾਂਝੀ ਕੀਤੀ। ਸ਼ਾਖ਼ਾ ਦੇ ਪੀ.ਆਰ.ਓ. ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਸ਼ਾਖਾ ਵਿੱਚ ਬਣ ਰਹੇ ਆਡੀਟੋਰੀਅਮ ਅਤੇ ਅਜਾਇਬ ਘਰ ਵੀ ਦੇਖੇ ਗਏ। ਵਿਧਾਇਕ ਵਲੋਂ ਸਮਾਜ ਸੇਵੀ ਕਾਰਜਾਂ ਲਈ ਪਿੰਗਲਵਾੜਾ ਸ਼ਾਖਾ ਨੂੰ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਪੀਏ ਗੁਰਵਿੰਦਰ ਸਿੰਘ ਚੱਠਾ, ਬਲਾਕ ਪ੍ਰਧਾਨ ਅਮਨ ਸਿੰਘ ਸੇਖੋਂ, ਅਮਨ ਗਰਗ, ਅਮਰਦੀਪ ਸਿੰਘ ਅਤੇ ਸ਼ਾਖਾ ਸਟਾਫ ਮੈਂਬਰ ਗੁਰਮੇਲ ਸਿੰਘ, ਰਾਣੀ ਬਾਲਾ ਆਦਿ ਹਾਜ਼ਰ ਸਨ।
Advertisement
Advertisement