ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧੀ ਦਾ ਦੇਹਾਂਤ
ਲੌਂਗੋਵਾਲ ਦੇ ਸ਼ਮਸ਼ਾਨਘਾਟ ਵਿਚ ਹੋਵੇਗਾ ਸਸਕਾਰ
Advertisement
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਦੀ ਧੀ ਬੀਬਾ ਗੁਰਮਨ ਕੌਰ(32) ਦੇ ਦੇਹਾਂਤ ਨਾਲ ਵੱਡਾ ਸਦਮਾ ਲੱਗਾ ਹੈ। ਗੁਰਮਨ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੀ ਧੀ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਉਮੀਦ ਸੀ ਕਿ ਠੀਕ ਹੋ ਜਾਣਗੇ। ਲੌਂਗੋਵਾਲ ਦੇ ਰਾਮ ਬਾਗ਼ ਸ਼ਮਸ਼ਾਨ ਘਾਟ ਵਿਖੇ ਗੁਰਮਨ ਕੌਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Advertisement
ਜ਼ਿਕਰਯੋਗ ਹੈ ਕਿ ਬੀਬਾ ਗੁਰਮਨ ਕੌਰ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਦੀ ਸਕੀ ਭਾਣਜੀ ਸੀ।
Advertisement