ਭੀਖ ਮੰਗਦਾ ਬੱਚਾ ਚਾਈਲਡ ਵੈੱਲਫੇਅਰ ਕਮੇਟੀ ਨੂੰ ਸੌਂਪਿਆ
ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੈਸ਼ੀ ਨੇ ਦੱਸਿਆ ਕਿ ਬੱਸ ਅੱਡਿਆਂ ਅਤੇ ਹੈਦਰ ਸ਼ੇਖ਼ ਦੀ ਦਰਗਾਹ ਨੇੜੇ ਚੈਕਿੰਗ ਦੌਰਾਨ ਭੀਖ ਮੰਗ ਰਹੇ ਇੱਕ ਬੱਚੇ ਨੂੰ ਟੀਮ ਵੱਲੋਂ ਤੁਰੰਤ ਚਾਈਲਡ ਵੈੱਲਫੇਅਰ ਕਮੇਟੀ ਕੋਲ ਭੇਜਿਆ ਗਿਆ। ਟੀਮ ਨੇ ਪਰਿਵਾਰ ਨਾਲ ਰਾਬਤਾ ਕਰ ਕੇ ਬੱਚੇ ਦੀ ਸਕੂਲੀ ਸਿੱਖਿਆ ਮੁੜ ਸ਼ੁਰੂ ਕਰਵਾਉਣ ਬਾਰੇ ਹਦਾਇਤ ਕੀਤੀ। ਉਨ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਮੁੜ ਅਜਿਹਾ ਹੋਣ ’ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਬਾਲ ਸੁਰੱਖਿਆ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕਿਸੇ ਵੀ ਬੱਚੇ ਨੂੰ ਮੁੱਢਲੀ ਸਹਾਇਤਾ ਦੀ ਲੋੜ ਹੋਵੇ ਜਾਂ ਕੋਈ ਬਾਲ ਭੀਖ ਮੰਗਦਾ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਬਾਲ ਸੁਰੱਖਿਆ ਵਿਭਾਗ ਦੇ ਹੈਲਪ-ਲਾਈਨ ਨੰਬਰ 1098 ’ਤੇ ਤੁਰੰਤ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬਾਲ ਭਿੱਖਿਆ ਦੇ ਮੁਕੰਮਲ ਖ਼ਾਤਮੇ ਲਈ ਜਾਗਰੂਕਤਾ ਅਤੇ ਚੈਕਿੰਗ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਏ ਐੱਸ ਆਈ ਬਲਵੀਰ ਸਿੰਘ, ਮੀਡੀਆ ਸਹਾਇਕ ਪਰਗਟ ਸਿੰਘ, ਕੇਸ ਵਰਕਰ ਗੁਰਤੇਜ ਸਿੰਘ, ਗੁਰਜੰਟ ਸਿੰਘ, ਰਵਿੰਦਰ ਕੌਰ, ਲਵਪ੍ਰੀਤ ਸਿੰਘ ਅਤੇ ਕੁਲਵੀਰ ਸਿੰਘ ਸਣੇ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਦੇ ਮੈਂਬਰ ਹਾਜ਼ਰ ਸਨ।
