ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ: 30 ਲੱਖ ਰੁਪਏ ਦੇ ਤੇਲ ਘੁਟਾਲੇ ਵਿੱਚ 3 ਸਿਹਤ ਅਧਿਕਾਰੀ ਮੁਅੱਤਲ

ਖੜ੍ਹੇ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਲਈ ਤੇਲ ਬਿੱਲ ਮਨਜ਼ੂਰ ਕੀਤੇ ਜਾਣ ਦਾ ਦੋਸ਼
Advertisement

ਮਨੋਜ ਸ਼ਰਮਾ/ਅਰਚਿਤ ਵਾਟਸ

ਬਠਿੰਡਾ, 30 ਜੂਨ

Advertisement

ਸਿਹਤ ਵਿਭਾਗ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਥਿਤ 30 ਲੱਖ ਰੁਪਏ ਦੇ ਤੇਲ ਘੁਟਾਲੇ ਦੇ ਸਬੰਧ ਵਿੱਚ ਇੱਕ ਸੀਨੀਅਰ ਮੈਡੀਕਲ ਅਫਸਰ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡਾ. ਗੁਰਮੇਲ ਸਿੰਘ, ਜੋ ਇਸ ਸਮੇਂ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਸੀਨੀਅਰ ਮੈਡੀਕਲ ਅਫਸਰ (SMO) ਵਜੋਂ ਤਾਇਨਾਤ ਹਨ; ਸ਼ੀਨਮ ਸਿੰਗਲਾ, ਇੱਕ ਜੂਨੀਅਰ ਸਹਾਇਕ; ਅਤੇ ਜਗਜੀਤ ਸਿੰਘ, ਇੱਕ ਡੇਟਾ ਐਂਟਰੀ ਆਪਰੇਟਰ ਸ਼ਾਮਲ ਹਨ ।

ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਮੁੱਖ ਮੈਡੀਕਲ ਅਫ਼ਸਰ (ਸੀਐੱਮਓ) ਡਾ: ਰਮਨਦੀਪ ਸਿੰਘ ਨੇ ਕਿਹਾ, “ ਬਠਿੰਡਾ ਦੇ ਐੱਸਐੱਮਓ ਰਹੇ ਡਾ: ਗੁਰਮੇਲ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਤੇਲ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਸਾਨੂੰ ਅੱਜ ਮੁਅੱਤਲੀ ਦੇ ਹੁਕਮ ਪ੍ਰਾਪਤ ਹੋਏ ਹਨ। ਵਿਜੀਲੈਂਸ ਬਿਊਰੋ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।”

ਸੂਤਰਾਂ ਅਨੁਸਾਰ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਲਈ ਤੇਲ ਦੇ ਬਿੱਲ ਮਨਜ਼ੂਰ ਕੀਤੇ ਗਏ ਸਨ, ਇਹ ਵਾਹਨ ਵਰਤੋਂ ਵਿੱਚ ਨਹੀਂ ਸਨ। ਵਿਜੀਲੈਂਸ ਬਿਊਰੋ ਨੇ ਝੂਠੇ ਤੇਲ ਕਲੇਮਾਂ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ, ਸਬੰਧਤ ਰਿਕਾਰਡ ਪ੍ਰਾਪਤ ਕੀਤੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲੱਗਾ ਹੈ ਕਿ ਘੁਟਾਲੇ ਨਾਲ ਜੁੜੀਆਂ ਮੁੱਢਲੀਆਂ ਸ਼ਿਕਾਇਤਾਂ ਤੋਂ ਬਾਅਦ ਡਾ: ਗੁਰਮੇਲ ਨੂੰ ਪਹਿਲਾਂ ਹੀ ਬਠਿੰਡਾ ਤੋਂ ਸੁਨਾਮ ਤਬਦੀਲ ਕਰ ਦਿੱਤਾ ਗਿਆ ਸੀ।

ਇਸ ਘੁਟਾਲੇ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਚੁੱਕੇ ਹਨ। ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਹਾਲੇ ਵੀ ਜਾਰੀ ਅਤੇ ਕਿਹਾ ਜਾ ਰਿਹਾ ਹੈ ਕਿ ਹੋਰ ਅਧਿਕਾਰੀ ਵੀ ਇਸ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ।

Advertisement
Show comments