ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੂਰੀ ਦੀ ਮੰਡੀ ਵਿੱਚ ਬਾਸਮਤੀ ਦੀ ਆਮਦ ਸ਼ੁਰੂ

ਧੂਰੀ ਅਨਾਜ ਮੰਡੀ ’ਚ ਬਾਸਮਤੀ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਬਾਸਮਤੀ ਦੀ ਪ੍ਰਾਈਵੇਟ ਖਰੀਦ ਕਰਵਾਈ। ਅਨਾਜ ਮੰਡੀ ਵਿੱਚ ਵਪਾਰੀਆਂ ਵੱਲੋਂ ਲਗਾਈ ਗਈ ਬੋਲੀ ਦੌਰਾਨ ਪਹਿਲੇ ਦਿਨ ਝੋਨੇ ਦੀ...
ਬਾਸਮਤੀ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਪ੍ਰਧਾਨ ਜਤਿੰਦਰ ਸਿੰਘ ਸੋਨੀ।
Advertisement

ਧੂਰੀ ਅਨਾਜ ਮੰਡੀ ’ਚ ਬਾਸਮਤੀ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਬਾਸਮਤੀ ਦੀ ਪ੍ਰਾਈਵੇਟ ਖਰੀਦ ਕਰਵਾਈ। ਅਨਾਜ ਮੰਡੀ ਵਿੱਚ ਵਪਾਰੀਆਂ ਵੱਲੋਂ ਲਗਾਈ ਗਈ ਬੋਲੀ ਦੌਰਾਨ ਪਹਿਲੇ ਦਿਨ ਝੋਨੇ ਦੀ ਫਸਲ 3195 ਰੁਪਏ ਪ੍ਰਤੀ ਕੁਇੰਟਲ ਦੇ ਕੇ.ਆਰ.ਬੀ.ਐਲ ਦੇ ਖਰੀਦਾਦਰ ਅਨਿਨ ਕੁਮਾਰ ਸ਼ਰਮਾ ਨੇ ਖਰੀਦੀ। ਉਂਝ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਪਰਮਲ ਝੋਨਾ ਇਸ ਮਹੀਨੇ ਦੇ ਅਖੀਰ ਤੱਕ ਮੰਡੀਆਂ ’ਚ ਆਉਣਾ ਸ਼ੁਰੂ ਹੋਵੇਗਾ। ਇਸ ਮੌਕੇ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਕਿਸਾਨਾਂ ਨੂੰ ਅਨਾਜ ਮੰਡੀ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਵੀ ਕੀਤੀ। ਖਰੀਦਦਾਰਾਂ ਵਿੱਚ ਨੰਦ ਕਿਸ਼ੋਰ ਬਿੱਟੂ, ਇੰਡਸਟਰੀ ਫਾਰਮ ਸ੍ਰੀ ਹਰੀ ਰਾਈਸ ਸਮਾਣਾ, ਬਿੱਟੂ, ਮੋਨੂੰ ਬਾਂਸਲ ਫੂਡਜ਼ ਸਮਾਣਾ ਹਾਜ਼ਰ ਸਨ। ਇਸ ਮੌਕੇ ਨੰਦ ਕਿਸ਼ੋਰ ਬਿੱਟੂ, ਚੌਧਰੀ ਪਵਨ ਕੁਮਾਰ ਵਰਮਾ, ਸਾਬਕਾ ਚੇਅਰਮੈਨ ਬਲਵਿੰਦਰ ਕੁਮਾਰ ਬਬਲੂ, ਦਲਜਿੰਦਰ ਸਿੰਘ ਮਾਨ, ਰਜਨੀਸ਼ ਗਰਗ ਤੇ ਹਰਮੇਲ ਸਿੰਘ ਬਾਬਾ ਵੀ ਹਾਜ਼ਰ ਸਨ।

Advertisement
Advertisement
Show comments