ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਡਮਿੰਟਨ: ਦਿਵੇਸ਼ ਤੇ ਇਸ਼ੀਤਾ ਨੇ ਬਾਜ਼ੀ ਮਾਰੀ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 21 ਜੁਲਾਈ ਜ਼ਿਲ੍ਹਾ ਪੁਲੀਸ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’ ਦੇ ਨਾਅਰੇ ਹੇਠ ਚੌਥੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਪੁਲੀਸ ਲਾਈਨ ਦੇ ਇਨਡੋਰ ਸਟੇਡੀਅਮ ਵਿੱਚ ਤਿੰਨ...
ਜੇਤੂ ਖਿਡਾਰਨ ਦਾ ਸਨਮਾਨ ਕਰਦੇ ਹੋਏ ਐੱਸਐੱਸਪੀ ਸਰਤਾਜ ਸਿੰਘ ਚਾਹਲ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 21 ਜੁਲਾਈ

Advertisement

ਜ਼ਿਲ੍ਹਾ ਪੁਲੀਸ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’ ਦੇ ਨਾਅਰੇ ਹੇਠ ਚੌਥੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਪੁਲੀਸ ਲਾਈਨ ਦੇ ਇਨਡੋਰ ਸਟੇਡੀਅਮ ਵਿੱਚ ਤਿੰਨ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਕਰੀਬ 270 ਖਿਡਾਰੀਆਂ ਨੇ ਭਾਗ ਲਿਆ। ਵੱਖ-ਵੱਖ ਮੁਕਾਬਲਿਆਂ ਦੌਰਾਨ ਸੀਨੀਅਰ ਲੜਕਿਆਂ ’ਚੋ ਦਿਵੇਸ਼ ਨੇ ਪਹਿਲਾ, ਤਨੀਸ਼ ਨੇ ਦੂਜਾ, ਲੜਕੀਆਂ ’ਚੋਂ ਇਸ਼ੀਤਾ ਨੇ ਪਹਿਲਾ, ਸੀਜਾ ਨੇ ਦੂਜਾ, ਅੰਡਰ-19 ਲੜਕਿਆਂ ’ਚੋਂ ਨਾਨਕਦੀਪ ਨੇ ਪਹਿਲਾ, ਸੁਸ਼ਾਂਤ ਪਾਲ ਨੇ ਦੂਜਾ, ਅੰਡਰ-17 ਲੜਕਿਆਂ ’ਚੋਂ ਪਰਾਂਸ਼ੂ ਨੇ ਪਹਿਲਾ, ਹਰਸ਼ਦੀਪ ਨੇ ਦੂਜਾ, ਲੜਕੀਆਂ ’ਚੋਂ ਸੀਜਾ ਨੇ ਪਹਿਲਾ, ਤਨਿਸ਼ਕਾ ਨੇ ਦੂਜਾ, ਅੰਡਰ-15 ਲੜਕਿਆਂ ’ਚੋਂ ਹਾਰਦਿਕ ਨੇ ਪਹਿਲਾ, ਤਾਨਵ ਉਤਨੇਜਾ ਨੇ ਦੂਜਾ, ਲੜਕੀਆਂ ’ਚੋਂ ਏਕਮ ਸ਼ਰਮਾ ਨੇ ਪਹਿਲਾ, ਮਹਿਰੀਨ ਨੇ ਦੂਜਾ, ਅੰਡਰ-13 ਲੜਕਿਆਂ ’ਚੋਂ ਸਾਹਿਲ ਨੇ ਪਹਿਲਾ, ਰਿਆਂਸ਼ ਨੇ ਦੂਜਾ, ਲੜਕੀਆਂ ’ਚੋਂ ਸੀਰਤ ਨੇ ਪਹਿਲਾ, ਇਨਾਇਤ ਨੇ ਦੂਜਾ, ਅੰਡਰ-11 ਲੜਕਿਆਂ ’ਚੋਂ ਕੁਨਾਲ ਨੇ ਪਹਿਲਾ, ਏਕਮਵੀਰ ਨੇ ਦੂਜਾ ਅਤੇ ਲੜਕੀਆਂ ’ਚੋ ਜਿਆਂਸੀ ਨੇ ਪਹਿਲਾ ਅਤੇ ਮਨਸੀਰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Advertisement
Show comments