ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵੱਲੋਂ ਜਾਗਰੂਕਤਾ ਰੈਲੀ
ਇਥੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ਜੋ ਕਿ ਭਗਵਾਨ ਮਹਾਵੀਰ ਚੌਕ ਤੋਂ ਸ਼ੁਰੂ ਹੋ ਕੇ ਲਾਲ ਬੱਤੀ ਚੌਕ ਤੱਕ ਕੱਢੀ। ਰੈਲੀ ਦਾ ਮੁੱਖ ਮਕਸਦ ਲੋਕਾਂ ਵਿਚ ਨਸ਼ੇ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨਸ਼ਾ-ਮੁਕਤ, ਸਿਹਤਮੰਦ ਜੀਵਨ ਜਿਊਣ
ਲਈ ਪ੍ਰੇਰਿਤ ਕਰਨਾ ਸੀ। ਰੈਲੀ ਦੌਰਾਨ ਸਟਾਫ਼ ਮੈਂਬਰਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਕਾਊਂਸਲਰ ਪਰਮਜੀਤ ਸਿੰਘ, ਲੇਖਾਕਾਰ ਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਕੇਂਦਰ ਵਿਚ ਨਸ਼ਾ ਮੁਕਤੀ ਲਈ ਜਾਗਰੂਕਤਾ ਰੈਲੀਆਂ, ਲੈਕਚਰ ਅਤੇ ਕੌਂਸਲਿੰਗ ਸੈਸ਼ਨ, ਪੇਂਟਿੰਗ ਅਤੇ ਨਾਅਰੇ ਲਿਖਣ ਮੁਕਾਬਲੇ, ਨਸ਼ੇ ਦੇ ਨੁਕਸਾਨਾਂ ਬਾਰੇ ਸਮੂਹ ਚਰਚਾਵਾਂ ਅਤੇ ਮਰੀਜ਼ਾਂ ਅਤੇ ਸਟਾਫ਼ ਦੀ ਭਾਗੀਦਾਰੀ ਵਾਲੇ ਵਿਸ਼ੇਸ਼ ਪ੍ਰੋਗਰਾਮ ਆਦਿ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਪੇਂਟਿੰਗ ਮੁਕਾਬਲਾ, ਰੁੱਖ ਲਗਾਉਣ ਦੀ ਮੁਹਿੰਮ ਅਤੇ ਸਫ਼ਾਈ ਅਭਿਆਨ ਵੀ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਮਕਸਦ ਸਮਾਜ ਵਿੱਚ ਸਾਫ਼-ਸੁਥਰਾ, ਸਿਹਤਮੰਦ ਅਤੇ ਨਸ਼ਾ–ਰਹਿਤ ਮਾਹੌਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੀਆਂ ਕੀਤੀਆਂ ਗਈਆਂ ਇਹ ਗਤੀਵਿਧੀਆਂ ਨਸ਼ਾ ਮੁਕਤੀ ਦੇ ਜਾਗਰੂਕਤਾ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ ਤੇ ਸਮਾਜ ਨੂੰ ਸਿਹਤਮੰਦ ਭਵਿੱਖ ਵੱਲ ਲੈ ਜਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਸਟਾਫ ਨਰਸ ਸ਼ਮਿੰਦਰਪਾਲ ਕੌਰ, ਗੁਰਦੀਪ ਸਿੰਘ, ਵਾਰਡ ਅਟੈਂਡੈਂਟ ਸ਼ੰਕਰ ਸਿੰਘ, ਨਿਰਭੈ ਸਿੰਘ, ਪੀਆਰ ਐਜੂਕੇਟਰ ਜੱਗਾ ਸਿੰਘ, ਜਗਦੇਵ ਸਿੰਘ ਹਾਜ਼ਰ ਸਨ।
