ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ
ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਪਿੰਡ ਕਾਲੀਆਂ ਵਿੱਚ ਲਾਰਵੀਸਾਈਡ ਦੀ ਸਪਰੇਅ ਕਰਵਾਈ ਜਾ ਰਹੀ ਹੈ। ਮਲਟੀਪਰਪਜ਼ ਹੈਲਥ ਵਰਕਰ (ਮੇਲ) ਸਿਧਾਰਥ ਕੁਮਾਰ ਸੈਣੀ ਸਬ ਸੈਂਟਰ ਚੂੜਲ ਕਲਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ...
Advertisement
ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਪਿੰਡ ਕਾਲੀਆਂ ਵਿੱਚ ਲਾਰਵੀਸਾਈਡ ਦੀ ਸਪਰੇਅ ਕਰਵਾਈ ਜਾ ਰਹੀ ਹੈ। ਮਲਟੀਪਰਪਜ਼ ਹੈਲਥ ਵਰਕਰ (ਮੇਲ) ਸਿਧਾਰਥ ਕੁਮਾਰ ਸੈਣੀ ਸਬ ਸੈਂਟਰ ਚੂੜਲ ਕਲਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਘਰਾਂ ’ਚ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਸਬ ਸੈਂਟਰ ਚੂੜਲ ਕਲਾਂ ਅਧੀਨ ਆਉਂਦੇ ਪਿੰਡ ਚੂੜਲ ਕਲਾਂ, ਚੂੜਲ ਖੁਰਦ ਅਤੇ ਗੁਰੂ ਨਾਨਕ ਨਗਰ ਚੂੜਲ ਵਿੱਚ ਵੀ ਡੇਂਗੂ ਤੋਂ ਬਚਾਅ ਲਈ ਲਾਰਵੀਸਾਈਡ ਦੀ ਸਪਰੇਅ ਕਰਵਾਈ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਸਰਪੰਚ (ਅਮਰੀਕਾ ਵਾਲੇ) ਪਿੰਡ ਕਾਲੀਆਂ, ਮਲੂਕ ਸਿੰਘ ਪੰਚਾਇਤ ਮੈਂਬਰ, ਅੰਮ੍ਰਿਤਪਾਲ ਸਿੰਘ ਪੰਚਾਇਤ ਮੈਂਬਰ, ਰਾਮ ਦੀਆ ਪੰਚਾਇਤ ਮੈਂਬਰ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Advertisement
Advertisement